Close
Menu

ਬੇਟੀ ਦੀ ਡੈਬਿਊ ਫਿਲਮ ‘ਚ ਕੈਮਿਓ ਕਰ ਸਕਦੀ ਹੈ ਸ਼੍ਰੀਦੇਵੀ

-- 17 November,2017

ਮੁੰਬਈ — ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਨਿਰਮਾਤਾ ਕਰਨ ਜੌਹਰ ਦੇ ਬੈਨਰ ਹੇਠ ਬਣੀ ਰਹੀ ਫਿਲਮ ‘ਧੜਕ’ ਨਾਲ ਬਾਲੀਵੁੱਡ ‘ਚ ਕਦਮ ਰੱਖਣ ਜਾ ਰਹੀ ਹੈ। ਹਾਲ ਹੀ ‘ਚ ਫਿਲਮ ਦੇ ਕਈ ਪੋਸਟਰ ਰਿਲੀਜ਼ ਕਰ ਦਿੱਤੇ ਗਏ ਹਨ। ਇਸ ਫਿਲਮ ‘ਚ ਜਾਹਨਵੀ ਬਾਲੀਵੁੱਡ ਸੁਪਰਸਟਾਰ ਸ਼ਾਹਿਦ ਕਪੂਰ ਦੇ ਛੋਟੇ ਭਰਾ ਈਸ਼ਾਨ ਖੱਟੜ ਲੀਡ ਅਭਿਨੇਤਾ ਦੇ ਤੌਰ ‘ਤੇ ਨਜ਼ਰ ਆਵੇਗਾ। ਇਸ ਫਿਲਮ ‘ਚ ਜੁੜੀ ਇਕ ਮਜ਼ੇਦਾਰ ਖਬਰ ਸੁਣਨ ‘ਚ ਆ ਰਹੀ ਹੈ।
ਸੂਤਰਾਂ ਮੁਤਾਬਕ ਇਸ ਫਿਲਮ ‘ਚ ਅਭਿਨੇਤਰੀ ਦੀ ਮਾਂ ਦਾ ਕਿਰਦਾਰ ਬਹੁਤ ਛੋਟਾ ਹੈ ਪਰ ਬਹੁਤ ਅਹਿਮ ਹੈ। ਮਾਂ ਦੇ ਕਿਰਦਾਰ ਲਈ ਅਜਿਹੇ ਚਿਹਰੇ ਦੀ ਭਾਲ ਹੈ ਜੋ ਆਪਣੀ ਵਿਦ੍ਰੋਹੀ ਬੇਟੀ ਨੂੰ ਪਿਆਰ ਦਿਖਾ ਸਕੇ। ਨਾਲ ਹੀ ਬੇਟੇ ਲਈ ਆਪਣੇ ਪਤੀ ਦੇ ਫੈਸਲੇ ਖਿਲਾਫ ਜਾ ਸਕੇ। ਮੇਕਰਜ਼ ਨੂੰ ਲੱਗਦਾ ਹੈ ਕ ਇਸ ਕਿਰਦਾਰ ਲਈ ਸ਼੍ਰੀ ਦੇਵੀ ਤੋਂ ਬਿਹਰਤ ਕੋਈ ਨਹੀਂ ਹੋ ਸਕਦਾ। ਹਾਲਾਕਿ ਉਨ੍ਹਾਂ ਇਸ ਕਿਰਦਾਰ ਲਈ ਅਜੇ ਹਾਂਮੀ ਨਹੀਂ ਭਰੀ ਹੈ। ਮਰਾਠੀ ਫਿਲਮ ‘ਸੈਰਾਟ’ ਦੀ ਹਿੰਦੀ ਰੀਮੇਕ ‘ਧੜਕ’ ਅਗਲੇ ਸਾਲ 6 ਜੁਲਾਈ ਨੂੰ ਰਿਲੀਜ਼ ਹੋਵੇਗੀ। ਖਬਰਾਂ ਦੀ ਮੰਨੀਏ ਤਾਂ ਫਿਲਮ ਦੀ ਸ਼ੂਟਿੰਗ ਇਸ ਸਾਲ ਦਸੰਬਰ ਤੋਂ ਸ਼ੁਰੂ ਹੋ ਜਾਵੇਗੀ।

Facebook Comment
Project by : XtremeStudioz