Close
Menu

ਬ੍ਰਹਮ ਮਹਿੰਦਰਾ ਨੂੰ ਝੂਠ ਬੋਲਣ ‘ਚ ਮੁਹਾਰਿਤ ਜਾਪਦੀ ਹੈ: ਹਰਸਿਮਰਤ ਬਾਦਲ

-- 26 March,2019

ਕਿਹਾ ਕਿ ਉਹ ਤੱਥਾਂ ਤੋਂ ਕਿਉਂ ਭੱਜ ਰਹੇ ਹਨ। ਏਮਜ਼ ਬਠਿੰਡਾ ਵਿਖੇ ਪਾਵਰ ਗਰਿੱਡ ਲਗਾਉਣ ‘ਚ ਹੋਈ ਦੇਰੀ ਦੀ ਜਾਂਚ ਦਾ ਹੁਕਮ ਕਿਉਂ ਨਹੀਂ ਦਿੰਦੇ?
ਚੰਡੀਗੜ•, 26 ਮਾਰਚ :ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਝੂਠ ਬੋਲਣ ‘ਚ ਮਾਹਿਰ ਜਾਪਦੇ ਹਨ, ਜੋ ਕਿ ਫੜੇ ਜਾਣ ਉੱਤੇ ਵਾਰ ਵਾਰ ਸਟੈਂਡ ਬਦਲ ਰਹੇ ਹਨ। ਉਹਨਾਂ ਸਿਹਤ ਮੰਤਰੀ ਨੂੰ ਕਿਹਾ ਕਿ ਉਹ ਨਵੀਆਂ ਸਿਹਤ ਸਹੂਲਤਾਂ ਵਿਚ ਅੜਿੱਕੇ ਪਾਉਣ ਦੀ ਥਾਂ ਸੂਬੇ ਅੰਦਰ ਵੱਧ ਤੋਂ ਵੱਧ ਸਿਹਤ ਸਹੂਲਤਾਂ ਦਾ ਇੰਤਜ਼ਾਮ ਕਰਨ ਉੱਤੇ ਆਪਣਾ ਧਿਆਨ ਕੇਂਦਰਿਤ ਕਰਨ।
ਸਿਹਤ ਮੰਤਰੀ ਵੱਲੋਂ ਵਾਰ ਵਾਰ ਬੋਲੇ ਜਾ ਰਹੇ ਝੂਠਾਂ ਉੱਤੇ ਚਾਨਣਾ ਪਾਉਂਦਿਆਂ ਬੀਬੀ ਬਾਦਲ ਨੇ ਕਿਹਾ ਕਿ ਪਹਿਲਾਂ ਮਹਿੰਦਰਾ ਨੇ ਝੂਠ ਬੋਲਿਆ ਸੀ ਕਿ ਉਹਨਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਪੀਜੀਆਈ, ਚੰਡੀਗੜ• ਦੀ ਇੱਕ ਮਾਹਿਰ ਕਮੇਟੀ ਏਮਜ਼ ਬਠਿੰਡਾ ਦਾ ਆਰਜ਼ੀ ਕੈਂਪਸ ਫਰੀਦਕੋਟ ਵਿਖੇ ਸਥਾਪਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਜਦੋਂ ਮੈਂ ਇਸ ਦੇ ਕਾਗਜ਼ ਵਿਖਾਏ ਤਾਂ ਕਾਂਗਰਸ ਮੰਤਰੀ ਨੇ ਕਿਹਾ ਕਿ ਏਮਜ਼ ਬਠਿੰਡਾ ਸਿਰਫ ਕਾਗਜ਼ਾਂ ਉਤੇ ਬਣਿਆ ਹੈ, ਜ਼ਮੀਨ ਉੁੱਤੇ ਕੋਈ ਉਸਾਰੀ ਨਹੀਂ ਹੋਈ। ਉਹਨਾਂ ਕਿਹਾ ਕਿ ਮੈਂ ਏਮਜ਼ ਬਠਿੰਡਾ ਦੀਆਂ ਤਸਵੀਰਾਂ ਜਾਰੀ ਕਰਕੇ ਉਹਨਾਂ ਦੇ ਇਸ ਝੂਠ ਦਾ ਵੀ ਪਰਦਾਫਾਸ਼ ਕਰ ਦਿੱਤਾ ਅਤੇ ਦੱਸਿਆ ਕਿ ਇੱਕ ਸਾਲ ਤੋਂ ਘੱਟ ਸਮੇਂ ਵਿਚ ਏਮਜ਼ ਬਠਿੰਡਾ ਦੀਆਂ ਚਾਰ ਮੰਜ਼ਿਲਾਂ ਉਸਾਰੀਆਂ ਜਾ ਚੁੱਕੀਆਂ ਹਨ।
ਬੀਬੀ ਬਾਦਲ ਨੇ ਕਿਹਾ ਕਿ ਪੂਰੀ ਤਰ•ਾਂ ਘਿਰ ਜਾਣ ਮਗਰੋਂ ਕਾਂਗਰਸੀ ਮੰਤਰੀ ਇੱਕ ਨਵਾਂ ਬੇਵਕੂਫੀ ਭਰਿਆ ਝੂਠ ਬੋਲ ਰਿਹਾ ਹੈ ਕਿ ਮੈਂ ਅਣਜਾਣ ਸੀ ਅਤੇ ਐਮਬੀਬੀਐਸ ਦੇ ਪਹਿਲੇ ਬੈਚ ਦੀਆਂ ਕਲਾਸਾਂ ਬਠਿੰਡਾਂ ਵਿਖੇ ਸ਼ੁਰੂ ਨਹੀਂ ਸੀ ਹੋਣੀਆਂ ਅਤੇ ਇਹਨਾਂ ਨੂੰ ਫਰੀਦਕੋਟ ਵਿਖੇ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਅਜਿਹੀ ਟਿੱਪਣੀ ਦਾ ਕੋਈ ਕੀ ਜੁਆਬ ਦੇ ਸਕਦਾ ਹੈ? ਕਿੰਨੇ ਅਫਸੋਸ ਦੀ ਗੱਲ ਹੈ ਕਿ ਸਿਹਤ ਮੰਤਰੀ ਆਪਣਾ ਮੌਜੂ ਬਣਾ ਰਿਹਾ ਹੈ। ਉਹਨਾਂ ਪੁੱਛਿਆ ਕਿ ਜੇਕਰ ਮੇਰੀ ਬੇਨਤੀ ਉੱਤੇ ਫਰੀਦਕੋਟ ਵਿਖੇ ਆਰਜ਼ੀ ਕੈਂਪਸ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਸੀ ਤਾਂ ਉੁਸਨੇ ਇਸ ਬਾਰੇ ਅਗਿਆਨਤਾ ਕਿਉਂ ਪ੍ਰਗਟਾਈ ਸੀ?
ਸਿਹਤ ਮੰਤਰੀ ਨੂੰ ਭੱਜਣ ਦੀ ਥਾਂ ਤੱਥਾਂ ਦਾ ਸਾਹਮਣਾ ਕਰਨ ਲਈ ਆਖਦਿਆਂ ਬੀਬੀ ਬਾਦਲ ਨੇ ਕਿਹਾ ਕਿ ਮਹਿੰਦਰਾ ਨੂੰ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਕੀ ਬਠਿੰਡਾ ਵਿਖੇ ਉਸਾਰੀ ਗਈ ਏਮਜ਼ ਦੀ ਚਾਰ-ਮੰਜ਼ਿਲਾ ਇਮਾਰਤ ਜ਼ਮੀਨ ਉਤੇ ਬਣੀ ਹੈ ਜਾਂ ਸਿਰਫ ਕਾਗਜ਼ਾਂ ਉੱਤੇ? ਉਹਨਾਂ ਕਿਹਾ ਕਿ ਸ੍ਰੀ ਮਹਿੰਦਰਾ ਨੂੰ ਏਮਜ਼ ਬਠਿੰਡਾ ਦਾ ਆਰਜ਼ੀ ਕੈਂਪਸ ਫਰੀਦਕੋਟ ਬਣਾਏ ਜਾਣ ਤੋਂ ਰੋਕਣ ਵਾਸਤੇ ਨੌਜਵਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਪਲਟੀ ਮਾਰੋਗੇ ਅਤੇ ਐਲਾਨ ਕਰੋਗੇ ਕਿ ਫਰੀਦਕੋਟ ਵਿਖੇ ਆਰਜ਼ੀ ਕੈਂਪਸ ਦੀ ਮਨਜ਼ੂਰੀ ਮਿਲ ਚੁੱਕੀ ਹੈ, ਇਹ ਕੋਈ ਚੋਣਾਂ ਮੌਕੇ ਬੋਲਿਆ ਝੂਠ ਨਹੀਂ ਹੈ। ਜੇਕਰ ਤੁਸੀਂ ਲੋਕਾਂ ਵਿਚ ਜਾ ਕੇ ਇਹ ਸਵੀਕਾਰ ਕਰ ਲਓਗੇ ਤਾਂ ਤੁਹਾਡੀ ਲਈ ਚੰਗਾ ਰਹੇਗਾ, ਕਿਉਂਕਿ ਵਾਰ ਵਾਰ ਝੂਠ ਬੋਲਣ ਕਰਕੇ ਹੁਣ ਕੋਈ ਤੁਹਾਡੇ ਉੱਤੇ ਭਰੋਸਾ ਨਹੀਂ ਕਰ ਸਕਦਾ।
ਬੀਬੀ ਬਾਦਲ ਨੇ ਸਿਹਤ ਮੰਤਰੀ ਨੂੰ ਆਪਣੀ ਡਿਊਟੀ ਕਰਨ ਲਈ ਵੀ ਆਖਿਆ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਇਸ ਗੱਲ ਦੀ ਜਾਂਚ ਕਰਵਾਉਣ ਲਈ ਕਿਹਾ ਸੀ ਕਿ ਏਮਜ਼ ਵਿਖੇ ਓਪੀਡੀ ਸੇਵਾ, ਜੋ ਕਿ ਇਸ ਸਾਲ ਮਈ ਵਿਚ ਸ਼ੁਰੂ ਹੋਣੀ ਹੈ, ਲਈ ਲੋੜੀਂਦੇ ਪਾਵਰ ਗਰਿੱਡ ਨੂੰ ਲਗਾਉਣ ਦਾ ਕੰਮ ਅਜੇ ਤਕ ਸ਼ੁਰੂ ਕਿਉਂ ਨਹੀਂ ਹੋਇਆ। ਬਤੌਰ ਸਿਹਤ ਮੰਤਰੀ ਤੁਸੀਂ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋ? ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਗਰਿੱਡ ਦਾ ਕੰਮ ਤੁਰੰਤ ਸ਼ੁਰੂ ਹੋ ਕੇ ਫੁਰਤੀ ਨਾਲ ਮੁਕੰਮਲ ਹੋ ਜਾਵੇ ਤਾਂ ਕਿ ਮਰੀਜ਼ਾਂ ਨੂੰ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਟਿੱਪਣੀ ਕਰਦਿਆਂ ਕਿ ਉਹਨਾਂ ਨੂੰ ਏਮਜ਼ ਬਠਿੰਡਾ ਪ੍ਰਤੀ ਆਪਣੀ ਵਚਨਬੱਧਤਾ ਕਿਸੇ ਕੋਲ ਵੀ, ਖਾਸ ਕਰਕੇ ਮਹਿੰਦਰਾ ਕੋਲ ਸਾਬਿਤ ਕਰਨ ਦੀ ਲੋੜ ਨਹੀਂ ਹੈ, ਬੀਬੀ ਬਾਦਲ ਨੇ ਕਿਹਾ ਕਿ ਇਹ ਇੱਕ ਤੱਥ ਹੈ ਕਿ ਬਠਿੰਡਾ ਏਮਜ਼ ਬਹੁਤ ਥੋੜ•ੇ ਸਮੇਂ ਵਿਚ ਤਿਆਰ ਹੋਇਆ ਹੈ। ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਇਸ ਪ੍ਰਾਜੈਕਟ ਲਈ ਜ਼ਮੀਨ ਗ੍ਰਹਿਣ ਕੀਤੀ ਸੀ ਅਤੇ ਇਸ ਦੀ ਮਾਲਕੀ ਦੇ ਹੱਕ ਨਵੀਂ ਬਾਡੀ ਨੂੰ ਸੌਂਪ ਦਿੱਤੇ ਸਨ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵਿਚਾਲੇ ਇੱਕ ਐਮਓਯੂ ਸਹੀਬੰਦ ਹੋਇਆ ਸੀ ਅਤੇ ਜ਼ਿੰਮੇਵਾਰੀਆਂ ਵੰਡ ਦਿੱਤੀਆਂ ਗਈਆਂ ਸਨ। ਉਹਨਾਂ ਕਿਹਾ ਕਿ ਕੇਂਦਰ ਇਸ 925 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਵਾਸਤੇ ਫੰਡ ਮੁਹੱਈਆ ਕਰਵਾਉਣ ਲਈ ਜ਼ਿੰਮੇਵਾਰ ਸੀ ਅਤੇ ਸੂਬਾ ਸਰਕਾਰ ਨੇ ਪ੍ਰਾਜੈਕਟ ਵਾਲੀ ਜ਼ਮੀਨ ਨੂੰ ਅੜਚਣ-ਮੁਕਤ ਕਰਨਾ ਅਤੇ ਇੱਥੇ ਇੱਕ ਪਾਵਰ ਗਰਿੱਡ ਲਗਵਾਉਣਾ ਸੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਲਾਜ਼ਮੀ ਪ੍ਰਵਾਨਗੀਆਂ ਦੇਣ ਉੱਤੇ ਡੇਢ ਸਾਲ ਲੱਗ ਗਿਆ ਅਤੇ ਅਜੇ ਤਕ ਪਾਵਰ ਗਰਿੱਡ ਲਗਾਉਣ ਦਾ ਕੰਮ ਸ਼ੁਰੂ ਵੀ ਨਹੀਂ ਕੀਤਾ ਹੈ ਜਦਕਿ ਏਮਜ਼ ਬਠਿੰਡਾ ਦਾ ਓਪੀਡੀ ਇਸ ਸਾਲ ਮਈ ਵਿਚ ਸ਼ੁਰੂ ਕੀਤਾ ਜਾਣਾ ਹੈ। ਹੁਣ ਤੁਸੀਂ ਮੈਨੂੰ ਦੱਸੋ ਮਹਿੰਦਰਾ ਜੀ ਕਿ ਕਿਸ ਨੇ ਪ੍ਰਾਜੈਕਟ ਲੇਟ ਕਰਵਾਇਆ ਹੈ?

Facebook Comment
Project by : XtremeStudioz