Close
Menu

ਬ੍ਰਿਟਿਸ਼ ਪ੍ਰਧਾਨ ਮੰਤਰੀ ਮੈਨਚੇਸਟਰ ਹਮਲੇ ਦੇ ਮੱਦੇਨਜ਼ਰ ਜੀ-7 ਸ਼ਿਖਰ ਸੰਮੇਲਨ ‘ਚ ਆਪਣੀ ਯਾਤਰਾ ਦੀ ਮਿਆਦ ‘ਚ ਕਰੇਗੀ ਕਟੌਤੀ

-- 25 May,2017

ਲੰਡਨ— ਮੈਨਚੇਸਟਰ ਕਾਨਸਰਟ ‘ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਇਸ ਹਫ਼ਤੇ ਇਟਲੀ ‘ਚ ਹੋਣ ਵਾਲੇ ਜੀ-7 ਸ਼ਿਖਰ ਸੰਮੇਲਨ ‘ਚ ਆਪਣੀ ਯਾਤਰਾ ਦੀ ਮਿਆਦ ਘੱਟ ਕਰੇਗੀ। ਸੋਮਵਾਰ ਦੇ ਧਮਾਕਿਆਂ ਤੋਂ ਬਾਅਦ ਬ੍ਰਿਟੇਨ ‘ਚ ਅੱਤਵਾਦੀ ਹਮਲਿਆਂ ਦਾ ਸਭ ਤੋਂ ਜਿਆਦਾ ਖ਼ਤਰਾ ਪੈਦਾ ਹੋ ਗਿਆ ਹੈ, ਜਿਸ ਦਾ ਅਰਥ ਹੈ ਕਿ ਹੋਰ ਹਮਲਾ ਹੋ ਸਕਦਾ ਹੈ ਜਦਕਿ ਪੁਲਸ ਹਮਲਾਵਰਾਂ ਦੀ ਮਦਦ ਕਰਨ ਵਾਲਿਆਂ ਦੀ ਭਾਲ ਕਰ ਰਹੀ ਹੈ। ਥੇਰੇਸਾ ਮੇਅ ਸ਼ੁੱਕਰਵਾਰ ਨੂੰ ਸਿਸਿਲੀ ਦੀਪ ਦੇ ਤਾਰਮਿਨਾ ‘ਚ ਜੀ-7 ਦੀ ਬੈਠਕ ‘ਚ ਸ਼ਾਮਲ ਹੋਵੇਗੀ। ਇਸ ਬੈਠਕ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸ਼ਾਮਲ ਹੋਣਗੇ ਪਰ ਸ਼ਨੀਵਾਰ ਨੂੰ ਹੋ ਰਹੀ ਬੈਠਕ ‘ਚ ਮੇਅ ਸ਼ਾਮਲ ਨਹੀਂ ਹੋਵੇਗੀ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ, ” ਤੱਥਾਂ ਦੇ ਆਧਾਰ ‘ਤੇ ਇਸ ਸਮੇਂ ਸਾਡੇ ਉੱਪਰ ਖ਼ਤਰਾ ਹੈ, ਜੋ ਇਸ ਸਮੇਂ ਇੱਥੋਂ ਦੀ ਸਥਿਤੀ ਲਈ ਬਹੁਤ ਨਾਜੁਕ ਹੈ। ਪ੍ਰਧਾਨ ਮੰਤਰੀ ਨੇ ਵਰਤਮਾਨ ‘ਚ ਆਪਣੇ ਪ੍ਰੋਗਰਾਮ ਦੀ ਮਿਆਦ ਘੱਟ ਕੀਤੀ ਹੈ। ਇਸ ਲਈ ਉਹ ਸ਼ੁੱਕਰਵਾਰ ਦੀ ਸ਼ਾਮ ਤੱਕ ਵਾਪਸ ਪਰਤ ਸਕਦੀ ਹੈ।” ਸਿਸਿਲੀ ਜਾਣ ਤੋਂ ਪਹਿਲਾਂ ਮੇਅ ਦਾ ਵੀਰਵਾਰ ਨੂੰ ਬ੍ਰਸੇਲਜ਼ ‘ਚ ਨਾਟੋ ਸੰਮੇਲਨ ‘ਚ ਸ਼ਾਮਲ ਹੋਣ ਦਾ ਪ੍ਰਸ਼ਤਾਵ ਹੈ। ਇਸ ਬੈਠਕ ‘ਚ ਉਹ ਫੌਜੀ ਗਠਬੰਧਨ ਦੇ ਬਾਕੀ ਦੇਸ਼ਾਂ ਦੇ ਨੇਤਾਵਾਂ ਨਾਲ ਅੱਤਵਾਦ ਨਾਲ ਨਜਿੱਠਣ ਲਈ ਆਪਣੀਆਂ ਕੋਸ਼ਿਸ਼ਾਂ ‘ਚ ਤੇਜ਼ੀ ਦੀ ਅਪੀਲ ਕਰੇਗੀ। ਬ੍ਰਸੇਲਜ਼ ‘ਚ ਇਕ ਰਾਜਨੀਤਕ ਸੂਤਰ ਨੇ ਦੱਸਿਆ ਕਿ ਇਸਲਾਮਿਕ ਸਟੇਟ ਜਿਹਾਦੀ ਸਮੂਹ ਦੇ ਖਿਲਾਫ਼ ਨਾਟੋ ਦੇ ਅਮਰੀਕੀ ਅਗਵਾਈ ਵਾਲੇ ਗਠਬੰਧਨ ‘ਚ ਸ਼ਾਮਲ ਹੋਣ ਦੀ ਉਮੀਦ ਹੈ। ਇਹ ਟਰੰਪ ਦੀ ਇਕ ਪ੍ਰਮੁੱਖ ਮੰਗ ਹੈ।

Facebook Comment
Project by : XtremeStudioz