Close
Menu

ਬ੍ਰਿਟੇਨ ‘ਚ ਹੋਏ ਧਮਾਕੇ ਦੀ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਹੋਰ ਅਧਿਕਾਰੀਆਂ ਨੇ ਕੀਤੀ ਨਿੰਦਾ

-- 23 May,2017

ਟੋਰਾਂਟੋ— ਕੈਨੇਡਾ ਨੇ ਬ੍ਰਿਟੇਨ ‘ਚ ਹੋਏ ਭਿਆਨਕ ਧਮਾਕੇ ਦੀ ਨਿੰਦਾ ਕੀਤੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਪਬਲਿਕ ਸੇਫਟੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਕਾਰਨ ਦੁੱਖ ਲੱਗਾ ਹੈ ਅਤੇ ਇਹ ਘਟਨਾ ਚਿੰਤਾ ਪੈਦਾ ਕਰਨ ਵਾਲੀ ਹੈ। ਪੁਲਸ ਅਧਿਕਾਰੀ ਇਸ ਨੂੰ ਅੱਤਵਾਦੀ ਹਮਲੇ ਦੀ ਨਜ਼ਰ ਨਾਲ ਦੇਖ ਰਹੇ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਟਵੀਟ ਕਰਕੇ ਕਿਹਾ,”ਮੈਨਚੇਸਟਰ ‘ਚ ਵਾਪਰੀ ਇਸ ਘਟਨਾ ਕਾਰਨ ਕੈਨੇਡੀਅਨਜ਼ ਸਦਮੇ ‘ਚ ਹਨ। ਇਹ ਇਕ ਦੁਖਦ ਘਟਨਾ ਹੈ।”ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੇ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਪੀੜਤਾਂ ਦੇ ਪਰਿਵਾਰਾਂ ਨਾਲ ਹੈ ਅਤੇ ਉਹ ਜ਼ਖਮੀਆਂ ਦੇ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹਨ। ਟੋਰਾਂਟੋ ਮੇਅਰ ਜੌਨ ਟਰੋਏ ਅਤੇ ਓਨਟਾਰੀਓ ਪ੍ਰੀਮੀਅਰ ਕੈਥਲੀਨ ਵਿਅਨੇ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਬ੍ਰਿਟੇਨ ‘ਚ ਰਹਿ ਰਹੇ ਕੈਨੇਡੀਅਨ ਨਾਗਰਿਕਾਂ ਨੂੰ ਇਸ ਖੇਤਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੰਬਰ ਜਾਰੀ ਕਰਕੇ ਲੋਕਾਂ ਨੂੰ ਬ੍ਰਿਟੇਨ ਬੈਠੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਨ ਲਈ ਕਿਹਾ ਹੈ।

Facebook Comment
Project by : XtremeStudioz