Close
Menu

ਬ੍ਰਿਟੇਨ ਦੀ ਮਸਜਿਦ ਨੇੜੇ ਭੀੜ ‘ਤੇ ਚੜ੍ਹੀ ਕਾਰ, ਤਿੰਨ ਜ਼ਖਮੀ

-- 19 September,2018

ਲੰਡਨ— ਬ੍ਰਿਟੇਨ ‘ਚ ਇਕ ਮਸਜਿਦ ਦੇ ਨੇੜੇ ਇਕ ਕਾਰ ਭੀੜ ‘ਤੇ ਜਾ ਚੜ੍ਹੀ, ਜਿਸ ਕਾਰਨ ਤਿੰਨ ਲੋਕ ਜ਼ਖਮੀ ਹੋ ਗਏ। ਖਦਸ਼ਾ ਜ਼ਾਹਿਰ ਕੀਤਾ ਗਿਆ ਹੈ ਕਿ ਨਫਰਤ ਅਪਰਾਧ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਸਕਾਟਲੈਂਡ ਯਾਰਡ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਆਕਸਗੇਟ ਲੇਨ ‘ਤੇ ਵੱਡੀ ਗਿਣਤੀ ‘ਚ ਪੈਦਲ ਯਾਤਰੀਆਂ ਨਾਲ ਕਾਰ ਦੇ ਟੱਕਰਾਉਣ ਦੀਆਂ ਖਬਰਾਂ ਮੈਟ੍ਰੋਪਾਲੀਟਨ ਪੁਲਸ ਨੂੰ ਕ੍ਰਿਕਲਵੁੱਡ ‘ਚ ਅਲ-ਮਜਲਿਸ ਅਲ-ਹੁਸੈਨੀ ਮੁਸਲਿਮ ਮਸਜਿਦ ‘ਚ ਬੁਲਾਇਆ ਗਿਆ। ਇਸ ਘਟਨਾ ‘ਚ 20 ਤੋਂ 25 ਸਾਲ ਦੇ 2 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਇਕ 55 ਸਾਲ ਦੇ ਵਿਅਕਤੀ ਦਾ ਇਲਾਜ ਹਸਪਤਾਲ ‘ਚ ਚੱਲ ਰਿਹਾ ਹੈ। ਉਸ ਦੇ ਪੈਰ ‘ਚ ਗੰਭੀਰ ਸੱਟ ਲੱਗੀ ਹੈ।

ਪੁਲਸ ਨੇ ਬਿਆਨ ‘ਚ ਕਿਹਾ ਕਿ ਘਟਨਾ ਨੂੰ ਅੱਤਵਾਦੀ ਘਟਨਾ ਦੇ ਰੂਪ ‘ਚ ਨਹੀਂ ਦੇਖਿਆ ਜਾ ਰਿਹਾ ਬਲਕਿ ਇਹ ਘਟਨਾ ਨਫਰਤ ਅਪਰਾਧ ਦੇ ਤੌਰ ‘ਤੇ ਕੀਤੀ ਗਈ ਲੱਗ ਰਹੀ ਹੈ।

Facebook Comment
Project by : XtremeStudioz