Close
Menu

ਬ੍ਰੈਗਜ਼ਿਟ ਕਰਾਰ ’ਚ ਤਬਦੀਲੀ ਲਈ ਆਗੂਆਂ ਨੂੰ ਮੁੜ ਮਿਲੇਗੀ ਮੇਅ

-- 12 December,2018

ਲੰਡਨ, 12 ਦਸੰਬਰ
ਬ੍ਰੈਗਜ਼ਿਟ ਕਰਾਰ ਸਬੰਧੀ ਬ੍ਰਿਟਿਸ਼ ਸੰਸਦ ਵਿੱਚ ਹੋਣ ਵਾਲੀ ਵੋਟਿੰਗ ਨੂੰ ਮੁਲਤਵੀ ਕਰਨ ਤੋਂ ਇਕ ਦਿਨ ਮਗਰੋਂ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਅੱਜ ਕਿਹਾ ਕਿ ਉਹ ਯੂਰੋਪੀ ਯੂਨੀਅਨ (ਈਯੂ) ’ਚੋਂ ਵੱਖ ਹੋਣ ਸਬੰਧੀ ਕਰਾਰ ਵਿੱਚ ਤਬਦੀਲੀਆਂ ਲਈ ਈਯੂ ਆਗੂਆਂ ਤਕ ਮੁੜ ਰਸਾਈ ਕਰਨਗੇ।
ਈਯੂ ਆਗੂ ਭਾਵੇਂ ਇਸ ਗੱਲ ’ਤੇ ਅਟੱਲ ਹਨ ਕਿ ਯੂਨੀਅਨ ਤੋਂ ਲਾਂਭੇ ਹੋਣ ਸਬੰਧੀ ਕਰਾਰ ’ਤੇ ਹੁਣ ਮੁੜ ਗੱਲਬਾਤ ਨਹੀਂ ਹੋਵੇਗੀ, ਪਰ ਮੇਅ ਦੀ ਪੇਸ਼ਕਦਮੀ ਜਿੱਥੇ ਬਰਤਾਨੀਆ ਦੀ ਬ੍ਰੈਗਜ਼ਿਟ ਸਬੰਧੀ ਯੋਜਨਾਵਾਂ ਨੂੰ ਲੀਹੋਂ ਲਾਉਣ ਦੇ ਨਾਲ ਪੌਂਡ ਨੂੰ ਵੱਡੀ ਢਾਹ ਲਾਏਗੀ, ਉਥੇ ਮੁਲਕ ਨੂੰ ਦਰਪੇਸ਼ ਸਿਆਸੀ ਸੰਕਟ ਵੀ ਵਧ ਸਕਦਾ ਹੈ। ਵਿਦਾਈ ਲਈ ਹੁਣ ਤਿੰਨ ਮਹੀਨਿਆਂ ਤੋਂ ਥੋੜ੍ਹਾ ਵੱਧ ਸਮਾਂ ਬਚਿਆ ਹੈ, ਪਰ ਅਜੇ ਤਕ ਯੂਕੇ ਨੂੰ ਉਨ੍ਹਾਂ ਸ਼ਰਤਾਂ ਦਾ ਇਲਮ ਨਹੀਂ, ਜਿਸ ਤਹਿਤ ਉਹ ਯੂਰਪੀ ਸੰਘ ’ਚੋਂ ਬਾਹਰ ਹੋਵੇਗਾ। ਹਾਊਸ ਆਫ਼ ਕਾਮਨਜ਼ ਲਈ ਜਾਰੀ ਕੀਤੇ ਹੰਗਾਮੀ ਬਿਆਨ ਵਿੱਚ ਮੇਅ ਨੇ ਕਿਹਾ ਕਿ ਜੇਕਰ ਮਿੱਥੇ ਮੁਤਾਬਕ ਵੋਟ ਹੁੰਦੀ ਤਾਂ ਈਯੂ ਨਾਲੋਂ ਅਲਹਿਦਾ ਹੋਣ ਦੇ ਕਰਾਰ ਨੂੰ ਵੱਡੇ ਫ਼ਰਕ ਨਾਲ ਰੱਦ ਕੀਤਾ ਜਾ ਸਕਦਾ ਹੈ।

Facebook Comment
Project by : XtremeStudioz