Close
Menu

ਬ੍ਰੈਗਜ਼ਿਟ ਤੋਂ ਬਾਅਦ ਸਾਰੇ ਦੇਸ਼ਾਂ ਦੇ ਕਰਮਚਾਰੀਆਂ ਨੂੰ ਬਰਾਬਰ ਮੌਕੇ ਮਿਲਣਗੇ : ਥੈਰੇਸਾ ਮੇਅ

-- 19 November,2018

ਲੰਡਨ — ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸੋਮਵਾਰ ਨੂੰ ਸੰਕਲਪ ਜਤਾਇਆ ਹੈ ਕਿ ਬ੍ਰੈਗਜ਼ਿਟ ਤੋਂ ਬਾਅਦ ਬ੍ਰਿਟੇਨ ‘ਚ ਪ੍ਰਵਾਸੀ ਕਰਮਚਾਰੀਆਂ ਨੂੰ ਬਰਾਬਰ ਮੌਕੇ ਮਿਲਣਗੇ ਅਤੇ ਯੂਰਪੀ ਸੰਘ ਦੇ ਪ੍ਰਵਾਸੀ, ਭਾਰਤ ਜਿਹੇ ਦੇਸ਼ਾਂ ਦੇ ਲੋਕਾਂ ਨੂੰ ਛੱਡ ਕੇ ਅੱਗੇ ਨਹੀਂ ਵਧ ਸਕਦੇ। ਲੰਡਨ ਦੇ ਕੰਫੈਡਰੇਸ਼ਨ ਆਫ ਬ੍ਰਿਟਿਸ਼ ਇੰਡਸਟਰੀ (ਸੀ. ਬੀ. ਆਈ.) ਦੇ ਸਾਲਾਨਾ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਆਖਿਆ ਕਿ ਬ੍ਰੈਗਜ਼ਿਟ ਤੋਂ ਬਾਅਦ ਦੇਸ਼ ਦੀ ਇਮੀਗ੍ਰੇਸ਼ਨ ਵਿਵਸਥਾ ਕੌਸ਼ਲ ਅਤੇ ਪ੍ਰਤੀਭਾ ‘ਤੇ ਆਧਾਰਿਤ ਹੋਵੇਗੀ ਨਾ ਕਿ ਇਸ ਆਧਾਰ ‘ਤੇ ਕਿ ਪ੍ਰਵਾਸੀ ਕਿਸੇ ਦੇਸ਼ ਤੋਂ ਆਏ ਹਨ।
ਉਨ੍ਹਾਂ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਹੁਣ ਤੋਂ ਅਜਿਹਾ ਨਹੀਂ ਹੋਵੇਗਾ ਕਿ ਯੂਰਪੀ ਸੰਘ (ਈ. ਯੂ) ਦੇ ਨਾਗਰਿਕਾਂ ਨੂੰ ਉਨ੍ਹਾਂ ਦਾ ਕੌਸ਼ਲ ਜਾਂ ਅਨੁਭਵ ਦੇਖੇ ਬਿਨਾਂ ਸਿਡਨੀ ਦੇ ਇੰਜੀਨੀਅਰ ਜਾਂ ਦਿੱਲੀ ਦੇ ਸਾਫਟਵੇਅਰ ਡਿਵੈਲਪਰ ਨੂੰ ਪਿੱਛੇ ਛੱਡ ਕੇ ਲਾਈਨ ‘ਚੋਂ ਅੱਗੇ ਕੱਢ ਦਿੱਤਾ ਜਾਵੇਗਾ। ਬ੍ਰਿਟੇਨ ਦੀ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਬ੍ਰਿਟੇਨ ਦੇ ਰਸਮੀ ਤੌਰ ਤੋਂ ਵੱਖ ਹੋਣ ਤੋਂ ਬਾਅਦ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਕਰਮੀਆਂ ਲਈ ਬਰਾਬਰ ਵੀਜ਼ਾ ਨਿਯਮ ਲਾਗੂ ਹੋਣਗੇ।

Facebook Comment
Project by : XtremeStudioz