Close
Menu

ਬੰਗਲਾਦੇਸ਼ ਵਿਚ ਅਵਾਮੀ ਲੀਗ ਦੀ ਹੂੰਝਾਫੇਰ ਜਿੱਤ

-- 31 December,2018

ਢਾਕਾ, 31 ਦਸੰਬਰ
ਬੰਗਲਾਦੇਸ਼ ’ਚ ਤਣਾਅ ਦਰਮਿਆਨ ਨਵੀਂ ਸਰਕਾਰ ਚੁਣਨ ਲਈ ਵੋਟਿੰਗ ਐਤਵਾਰ ਨੂੰ ਖ਼ਤਮ ਹੋ ਗਈ। ਚੋਣਾਂ ਨਾਲ ਸਬੰਧਤ ਹਿੰਸਾ ’ਚ 17 ਵਿਅਕਤੀ ਮਾਰੇ ਗਏ ਹਨ। ਮ੍ਰਿਤਕਾਂ ’ਚ ਪਾਰਟੀਆਂ ਦੇ 16 ਕਾਰਕੁਨ ਅਤੇ ਸੁਰੱਖਿਆ ਕਰਮੀ ਸ਼ਾਮਲ ਹਨ। ਹਿੰਸਾ ’ਚ ਦਰਜਨਾਂ ਵਿਅਕਤੀ ਜ਼ਖ਼ਮੀ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹੁਕਮਰਾਨ ਪਾਰਟੀ ਅਵਾਮੀ ਲੀਗ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਅਤੇ ਉਸ ਦੇ ਭਾਈਵਾਲਾਂ ਦੇ ਕਾਰਕੁਨ ਮਾਰੇ ਗਏ ਹਨ। ਕੁੱਲ 300 ’ਚੋਂ 299 ਸੰਸਦੀ ਸੀਟਾਂ ’ਤੇ ਵੋਟਿੰਗ ਹੋਈ। ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੀ ਅਗਵਾਈ ਹੇਠਲੀ ਅਵਾਮੀ ਲੀਗ ’ਤੇ ਚੋਣਾਂ ’ਚ ਗੜਬੜੀਆਂ ਦੇ ਦੋਸ਼ ਲੱਗੇ ਹਨ ਅਤੇ ਵਿਰੋਧੀ ਧਿਰਾਂ ਨੇ ਮੁਲਕ ’ਚ ਮੁੜ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ। ਹਸੀਨਾ ਚੌਥੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਦਾਅਵੇਦਾਰ ਹੈ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਅਵਾਮੀ ਲੀਗ ਅਤੇ ਉਸ ਦੇ ਭਾਈਵਾਲਾਂ ਨੇ 191 ਸੀਟਾਂ ਜਿੱਤ ਲਈਆਂ ਸਨ। ਜਦਕਿ ਉਸ ਦੀ ਵਿਰੋਧੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਗਠਜੋੜ ਨੂੰ ਸਿਰਫ਼ 5 ਸੀਟਾਂ ’ਤੇ ਜਿੱਤ ਹਾਸਲ ਹੋਈ ਸੀ। ਚੋਣ ਕਮਿਸ਼ਨ ਮੁਤਾਬਕ ਵੋਟਿੰਗ ਦਾ ਅਮਲ ਮੁਕੰਮਲ ਹੋਣ ਮਗਰੋਂ ਹੁਣ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਅਣਅਧਿਕਾਰਤ ਤੌਰ ’ਤੇ ਨਤੀਜੇ ਸੋਮਵਾਰ ਸਵੇਰ ਤਕ ਸਾਹਮਣੇ ਆਉਣ ਦੀ ਉਮੀਦ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਮੁਲਕ ਭਰ ’ਚੋਂ 100 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ। ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਢਾਕਾ ਦੇ ਮਤੱਦਾਨ ਕੇਂਦਰ ’ਤੇ ਸਭ ਤੋਂ ਪਹਿਲਾਂ ਵੋਟ ਪਾਈ ਜਿਥੇ ਉਸ ਦਾ ਭਤੀਜਾ ਫਜ਼ਲ ਨੂਰ ਤਾਪੋਸ਼ ਚੋਣ ਲੜ ਰਿਹਾ ਹੈ। ਵੋਟ ਪਾਉਣ ਮਗਰੋਂ ਉਸ ਨੇ ਚੋਣਾਂ ’ਚ ਜਿੱਤ ਦੀ ਆਸ ਜਤਾਈ।
ਬੰਗਲਾਦੇਸ਼ ’ਚ ਪਹਿਲੀ ਵਾਰ ਆਮ ਚੋਣਾਂ ਦੌਰਾਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵੀ ਵਰਤੋਂ ਕੀਤੀ ਗਈ। ਛੇ ਸੀਟਾਂ ’ਤੇ ਈਵੀਐਮਜ਼ ਰਾਹੀਂ ਵੋਟਿੰਗ ਹੋਈ। ਵੋਟਰਾਂ ’ਚ ਈਵੀਐਮਜ਼ ਨੂੰ ਲੈ ਕੇ ਰਲਿਆ-ਮਿਲਿਆ ਅਸਰ ਦੇਖਣ ਨੂੰ ਮਿਲਿਆ।

Facebook Comment
Project by : XtremeStudioz