Close
Menu

ਬੰਬੇ ਹਾਈਕੋਰਟ ਨੇ ਰੱਦ ਕੀਤੀ ਸ਼ਿਵਸੈਨਾ ਦੇ ਮੰਤਰੀ ਦੀ ਨਾਮਜ਼ਦਗੀ

-- 24 November,2017

ਔਰੰਗਾਬਾਦ— ਬੰਬੇ ਹਾਈਕੋਰਟ ਦੀ ਔਰੰਗਾਬਾਦ ਬੈਠਕ ਨੇ ਜਾਲਾਨਾ ਵਿਧਾਨਸਭਾ ਖੇਤਰ ਤੋਂ ਸ਼ਿਵਸੈਨਾ ਦੇ ਵਿਧਾਇਕ ਅਤੇ ਮਹਾਰਾਸ਼ਟਰ ਸਰਕਾਰ ‘ਚ ਮੰਤਰੀ ਅਰਜੁਨ ਖੋਤਕਰ ਦਾ ਨਾਮਜ਼ਦਗੀ ਪੱਤਰ ਰੱਦ ਕਰ ਦਿੱਤਾ ਹੈ। ਬੈਠਕ ਨੇ ਅੱਜ ਖੋਤਕਰ ਦਾ ਨਾਮਜ਼ਦਗੀ ਪੱਤਰ ਰੱਦ ਕਰਦੇ ਹੋਏ, ਉਨ੍ਹਾਂ ਨੂੰ ਹੁਕਮ ਦੇ ਖਿਲਾਫ ਸੁਪਰੀਮ ਕੋਰਟ ‘ਚ ਚਾਰ ਹਫਤੇ ਅੰਦਰ ਅਪੀਲ ਦੀ ਇਜਾਜ਼ਤ ਦਿੱਤੀ ਹੈ।
ਖੋਤਕਰ ਦਾ ਨਾਮਜ਼ਦਗੀ ਪੱਤਰ ਸਾਲ 2014 ‘ਚ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਸਮੇ ਹੱਦ ਤੋਂ ਬਾਅਦ ਪਰਚਾ ਦਾਖਲ ਕਰਨ ਖਿਲਾਫ ਦਾਇਰ ਪਟੀਸ਼ਨ ‘ਤੇ ਰੱਦ ਕੀਤਾ ਗਿਆ ਹੈ। ਉਹ ਮਹਾਰਾਸ਼ਟਰ ਸਰਕਾਰ ‘ਚ ਕੱਪੜਾ, ਪਸ਼ੂਧਨ, ਡੈਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ‘ਚ ਸੂਬਾ ਮੰਤਰੀ ਹਨ। ਸਾਬਕਾ ਵਿਧਾਇਕ ਕੈਲਾਸ਼ ਗੋਰੰਟਿਆਲ ਨੇ ਖੋਤਕਰ ‘ਤੇ ਚੋਣਾਂ ‘ਚ ਧਾਂਧਲੀ ਅਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦੇ ਹੋਏ ਪਟੀਸ਼ਨ ਦਾਖਲ ਕੀਤੀ ਸੀ। ਉਹ ਪਿਛਲੀਆਂ ਚੋਣਾਂ ‘ਚ ਬਹੁਤ ਘੱਟ ਅੰਤਰ ਨਾਲ ਜਿੱਤੇ ਸਨ।
ਚਾਰ ਵਾਰ ਵਿਧਾਇਕ ਦੀਆਂ ਚੋਣਾਂ ਜਿੱਤਣ ਵਾਲੇ ਖੋਤਕਰ ਪਹਿਲੀ ਵਾਰ 1990 ‘ਚ ਜੇਤੂ ਹੋਏ। ਇਸ ਤੋਂ ਬਾਅਦ ਉਸ ਨੇ 1995, 2004 ‘ਚ ਵਿਧਾਨਸਭਾ ਚੋਣਾਂ ਜਿੱਤੀਆਂ। ਉਹ 1999 ‘ਚ ਵੀ ਸ਼ਿਵਸੈਨਾ ਸਰਕਾਰ ‘ਚ ਮੰਤਰੀ ਰਹੇ।

Facebook Comment
Project by : XtremeStudioz