Close
Menu

ਬੱਚਿਆਂ ਦੇ ਬਾਹਰ ਖੇਡਣ ‘ਤੇ ਵੀ ਪਾਬੰਦੀ ਜਾਰੀ ਰੱਖੀ ਜਾਵੇ : ਦਿੱਲੀ ਸਰਕਾਰ

-- 22 November,2017

ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦੇ ਸਕੂਲਾਂ ਨੂੰ ਹੁਕਮ ਦਿੱਤੇ ਹਨ ਕਿ ਬੱਚਿਆਂ ਦੇ ਮਾ-ਪਿਓ ਨੂੰ ਅਪੀਲ ਕਰਨ ਕਿ ਪ੍ਰਦੂਸ਼ਣ ਦੀ ਸਥਿਤੀ ਬਣੀ ਰਹਿਣ ਤਕ ਉਹ ਆਪਣੇ ਬੱਚਿਆਂ ਦੀ ਬਾਹਰੀ ਗਤੀਵਿਧੀਆਂ ‘ਤੇ ਪਾਬੰਦੀ ਜਾਰੀ ਰੱਖਣ।
ਇਸ ਮਹੀਨੇ ਦੀ ਸ਼ੁਰੂਆਤ ‘ਚ ਸ਼ਹਿਰ ‘ਚ ਪ੍ਰਦੂਸ਼ਣ ਦੇ ਖਤਰਨਾਕ ਪੱਧਰ ‘ਤੇ ਪਹੁੰਚਣ ਤੋਂ ਬਾਅਦ ਦਿੱਲੀ ਸਰਕਾਰ ਨੇ ਸਕੂਲਾਂ ‘ਚ ਬਾਹਰੀ ਗਤੀਵਿਧੀਆਂ ‘ਤੇ ਪਾਬੰਦੀ ਲਗਾ ਦਿੱਤੀ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਘਰਾਂ ‘ਚ ਵੀ ਇਸ ਦਾ ਪਾਲਣ ਕਰਨ ਨੂੰ ਕਿਹਾ। ਹਾਲਾਤ ਦੇ ਹੋਰ ਖਰਾਬ ਹੋਣ ਕਾਰਨ ਸਕੂਲਾਂ ਨੂੰ ਹਫਤੇ ਭਰ ਲਈ ਬੰਦ ਵੀ ਰੱਖਿਆ ਗਿਆ ਸੀ। ਤੁਲਨਾਤਮਕ ਰੂਪ ਤੋਂ 2 ਦਿਨਾਂ ਤੱਕ ਬਿਹਤਰ ਹਵਾ ਰਹਿਣ ਦੇ ਬਾਅਦ ਦਿੱਲੀ ਦੀ ਹਵਾ ਦੀ ਗੁਣਵਤਾ ਕੱਲ੍ਹ ਇਕ ਵਾਰ ਫਿਰ ਤੋਂ ਬਹੁਤ ਖਰਾਬ ਹੋ ਗਈ।
ਸਿੱਖਿਆ ਡਾਇਰੈਕਟੋਰੇਟ ਨੇ ਇਕ ਅਧਿਕਾਰਿਕ ਹੁਕਮ ‘ਚ ਕਿਹਾ ਕਿ ਸਕੂਲਾਂ ਨੂੰ ਮਾਤਾ-ਪਿਤਾ ਨੂੰ ਦਿੱਲੀ ਅਤੇ ਇਸ ਦੇ ਨੇੜਲੇ ਇਲਾਕਿਆਂ ‘ਚ ਹਵਾ ਪ੍ਰਦੂਸ਼ਣ ਦੀ ਖਰਾਬ ਸਥਿਤੀ ਦੇ ਬਾਰੇ ‘ਚ ਦੱਸਣ ਦਾ ਹੁਕਮ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਨੂੰ ਅਪੀਲ ਕੀਤੀ ਗਈ ਹੈ ਕਿ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਕਾਇਮ ਰਹਿਣ ਤੱਕ ਉਹ ਆਪਣੇ ਬੱਚਿਆਂ ਨੂੰ ਬਾਹਰੀ ਗਤੀਵਿਧੀਆਂ ਤੋਂ ਦੂਰ ਰੱਖਣ।

Facebook Comment
Project by : XtremeStudioz