Close
Menu

ਭਵਿੱਖ ਦੇ ਲਈ ਟੀਮ ਬਣਾਉਣਾ ਚਾਹੁੰਦਾ ਹਾਂ: ਕਾਂਸਟੇਨਟਾਈਨ

-- 18 July,2017

ਦੋਹਾ— ਭਾਰਤੀ ਫੁੱਟਬਾਲ ਟੀਮ ਦੇ ਕੋਚ ਸਟੀਫਨ ਕਾਂਸਟੇਨਟਾਈਨ ਅਜੇ ਭਾਰਤ ਦੀ ਅੰਡਰ-23 ਟੀਮ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ ਅਤੇ ਉਹ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਆਗਾਮੀ ਏ. ਐੱਫ. ਸੀ. ਅੰਡਰ-23 ਚੈਂਪੀਅਨਸ਼ਿਪ ਕੁਆਲੀਫਾਇਰ ‘ਚ ਤੁਰੰਤ ਨਤੀਜੇ ਹਾਸਲ ਕਰਨ ਦੇ ਬਜਾਏ ਲੰਬੇ ਸਮੇਂ ਦੇ ਟੀਚੇ ਨੂੰ ਤਰਜੀਹ ਦਿੰਦੇ ਹਨ।
ਭਾਰਤ ਕੱਲ੍ਹ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ‘ਚ ਸੀਰੀਆ ਨਾਲ ਖੇਡੇਗਾ। ਕਾਂਸਟੇਨਟਾਈਨ ਨੇ ਮੰਗਲਵਾਰ ਨੂੰ ਟੂਰਨਾਮੈਂਟ ਤੋਂ ਪਹਿਲਾ ਹੋਣ ਵਾਲੇ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਮੈਂ ਅਜਿਹਾ ਵਿਅਕਤੀ ਰਿਹਾ ਹਾਂ, ਜੋ ਹਮੇਸ਼ਾ ਭਵਿੱਖ ਦੀ ਟੀਮ ਬਣਾਉਣ ਨੂੰ ਅਹਿਮੀਅਤ ਦਿੰਦਾ ਹੈ। ਮੈਂ ਇਨ੍ਹਾਂ ਖਿਡਾਰੀਆਂ ਦੇ ਨਾਲ ਕੰਮ ਕਰ ਰਿਹਾ ਹਾਂ ਤਾਂ ਜੋ ਇਨ੍ਹਾਂ ‘ਚੋਂ ਕੁੱਝ ਆਗਾਮੀ ਦਿਨਾਂ ‘ਚ ਸੀਨੀਅਰ ਟੀਮ ‘ਚ ਆ ਜਾਣ।
ਭਾਰਤੀ ਦੀ ਅੰਡਰ-23 ਟੀਮ ਨਵੀਂ ਦਿੱਲੀ ‘ਚ 2 ਹਫਤੇ ਦੇ ਲੰਬੇ ਕੈਂਪ ਤੋਂ ਬਾਅਦ ਸਿੰਗਾਪੁਰ ਖਿਲਾਫ ਲਗਾਤਾਰ 2 ਅੰਤਰਰਾਸ਼ਟਰੀ ਦੋਸਤਾਨਾ ਮੈਚ ਖੇਡਣ ਤੋਂ ਬਾਅਦ ਆਈ ਹੈ। ਇਕ ਸਾਲ ਪਹਿਲਾ ਸੀਰੀਆ ਨੇ ਏ. ਐਫ. ਸੀ. ਅੰਡਰ-23 ਏ. ਐਫ. ਸੀ. ਚੈਂਪੀਅਨਸ਼ਿਪ ਦੇ ਪਿਛਲੇ ਪੜਾਅ ਦੇ ਫਾਈਨਲਜ਼ ‘ਚ ਜਗ੍ਹਾ ਬਣਾਈ ਸੀ ਪਰ ਇਸ ਵਾਰ ਉਨ੍ਹਾਂ ਦਾ ਅਭਿਆਨ ਯੋਜਨਾ ਮੁਤਾਬਕ ਨਹੀਂ ਰਿਹਾ। ਸੀਰੀਆਈ ਕੋਚ ਹੁਸੈਨ ਅਫਾਸ਼ ਨੇ ਕਿਹਾ ਕਿ ਇਹ ਟੂਰਨਾਮੈਂਟ ਸਾਡੇ ਲਈ ਕਾਫੀ ਮਹੱਤਵਪੂਰਣ ਰਿਹਾ ਹੈ।

Facebook Comment
Project by : XtremeStudioz