Close
Menu

ਭਾਜਪਾ ਦੀ ‘ਝੂਠ ਦੀ ਫੈਕਟਰੀ’ ਮੁਡ਼ ਚਾਲੂ ਹੋਈ: ਰਾਹੁਲ

-- 24 March,2018

ਨਵੀਂ ਦਿੱਲੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਦੀ ‘ਝੂਠ ਦੀ ਫੈਕਟਰੀ’ ਨੇ ਫਿਰ ਆਪਣਾ ਕੂਡ਼ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਇਸ ‘ਝੂਠ ਦੀ ਫੈਕਟਰੀ’ ਰਾਹੀਂ ਉਸ ਖ਼ਬਰ ਨੂੰ ਮਰਵਾ ਦਿੱਤਾ, ਜਿਹਡ਼ੀ ਕਾਂਗਰਸ ਨੂੰ ਸਾਬੋਤਾਜ ਕਰਨ ਲਈ ਭਾਜਪਾ ਵੱਲੋਂ ਡੇਟਾ ਚੋਰੀ ਦੇ ਦੋਸ਼ਾਂ ਵਿੱਚ ਘਿਰੀ ਕੰਪਨੀ  ਕੈਂਬਰਿਜ ਐਨਾਲਾਈਟਿਕਾ (ਸੀਏ) ਨਾਲ ਸੌਦੇਬਾਜ਼ੀ ਕੀਤੇ ਜਾਣ ਬਾਰੇ ਸੀ। ਇਸ ਦੀ ਥਾਂ ਭਾਜਪਾ ਨੇ ਇਕ ਕੇਂਦਰੀ ਮੰਤਰੀ ਰਾਹੀਂ ਉਲਟਾ ਕਾਂਗਰਸ ਦੇ ਸੀਏ ਨਾਲ ਸਬੰਧਾਂ ਦੀ ਫ਼ਰਜ਼ੀ ਖ਼ਬਰ ਚਲਵਾ ਦਿੱਤੀ।
ਬੀਤੇ ਦਿਨ ਭਾਜਪਾ ’ਤੇ ਕੀਤੇ ਹੱਲੇ ਨੂੰ ਜਾਰੀ ਰੱਖਦਿਆਂ ਸ੍ਰੀ ਗਾਂਧੀ ਨੇ ਅੱਜ ਆਪਣੀ ਟਵੀਟ ਵਿੱਚ ਕਿਹਾ, ‘‘ਭਾਜਪਾ ਦੀ ਝੂਠ ਦੀ ਫੈਕਟਰੀ ਮੁਡ਼ ਚਾਲੂ ਹੋ ਗਈ ਹੈ। ਜਦੋਂ ਪੱਤਰਕਾਰ ਇਹ ਵੱਡੀ ਖ਼ਬਰ ਨਸ਼ਰ ਕਰਨ ਵਾਲੇ ਸਨ ਕਿ ਭਾਜਪਾ ਨੇ ਕਿਵੇਂ 2012 ਵਿੱਚ ਕਾਂਗਰਸ ਵਿੱਚ ਘੁਸਪੈਠ ਤੇ ਇਸ ਨੂੰ ਸਾਬੋਤਾਜ ਕਰਨ ਲਈ ਕੈਂਬਰਿਜ ਐਨਾਲਾਈਟਿਕਾ ਨੂੰ ਅਦਾਇਗੀ ਕੀਤੀ ਸੀ: ਭਾਜਪਾ ਨੇ ਫ਼ੌਰੀ ਕੈਬਨਿਟ ਮੰਤਰੀ ਤੋਂ ਝੂਠ ਬੁਲਵਾਇਆ! ਇਸ ਤਰ੍ਹਾਂ ਅਸਲ ਖ਼ਬਰ ਮਾਰ ਦਿੱਤੀ ਗਈ।’’

Facebook Comment
Project by : XtremeStudioz