Close
Menu

ਭਾਜਪਾ ਦੇ ਦਲਿਤ ਵਿਰੋਧੀ ਪੈਂਤੜੇ ਖ਼ਿਲਾਫ਼ ਮੁਹਿੰਮ ਵਿੱਢੇਗੀ ਬਸਪਾ

-- 25 July,2017

ਨਵੀਂ ਦਿੱਲੀ, ਬਸਪਾ ਸੁਪਰੀਮੋ ਮਾਇਆਵਤੀ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਦੇ ਦਲਿਤ ਵਿਰੋਧੀ ਸਟੈਂਡ ਖ਼ਿਲਾਫ਼ 18 ਸਤੰਬਰ ਤੋਂ ਸੂਬਾ ਪੱਧਰੀ ਮੁਹਿੰਮ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ 18 ਜੁਲਾਈ ਨੂੰ ਰਾਜ ਸਭਾ ਤੋਂ ਅਸਤੀਫ਼ਾ ਦਿੱਤਾ ਸੀ, ਇਸ ਲਈ ਸਤੰਬਰ ਤੋਂ ਹਰੇਕ ਮਹੀਨੇ ਦੀ 18 ਤਰੀਕ ਨੂੰ ਪਾਰਟੀ ਕਾਰਕੁਨਾਂ ਦੀ ਕਾਨਫਰੰਸ ਕਰਵਾਈ ਜਾਵੇਗੀ। ਹਰੇਕ ਮਹੀਨੇ, ਦੋਵੇਂ ਯੂ.ਪੀ. ਡਿਵੀਜ਼ਨਾਂ ਦੇ ਪਾਰਟੀ ਕਾਰਕੁਨ ਪ੍ਰੋਗਰਾਮ ਕਰਵਾਣਗੇ, ਜਿਨ੍ਹਾਂ ’ਚ ਉਹ ਵੀ ਹਿੱਸਾ ਲੈਣਗੇ। ਭਾਜਪਾ ਦੇ ਦਲਿਤ ਵਿਰੋਧੀ ਸਟੈਂਡ ਦਾ ਪਰਦਾਫ਼ਾਸ਼ ਕਰਨ ਲਈ ਮੇਰਠ ਤੋਂ ਸ਼ੁਰੂ ਹੋਣ ਵਾਲੀ ਇਹ ਰੋਸ ਮੁਹਿੰਮ ਅਗਲੇ ਵਰ੍ਹੇ ਜੂਨ ਮਹੀਨੇ ਤਕ ਚੱਲੇਗੀ। ਉਨ੍ਹਾਂ ਇੱਥੇ ਪਾਰਟੀ ਦੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਹੋਰ ਆਗੂਆਂ ਨਾਲ ਰਣਨੀਤਿਕ ਮੀਟਿੰਗ ਮਗਰੋਂ ਇਸ ਪ੍ਰੋਗਰਾਮ ਬਾਰੇ ਐਲਾਨ ਕੀਤਾ। ਰਾਜ ਸਭਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਜ ਸਭਾ ਦੇ ਚੇਅਰਮੈਨ ਹਾਮਿਦ ਅੰਸਾਰੀ ਵੱਲੋਂ ਅੱਜ ਬਸਪਾ ਸੁਪਰੀਮੋ ਮਾਇਆਵਤੀ ਦਾ ਅਸਤੀਫ਼ਾ  ਸਵੀਕਾਰ ਕਰ ਲਿਆ ਗਿਆ ਹੈ।

Facebook Comment
Project by : XtremeStudioz