Close
Menu

ਭਾਰਤੀ ਫੁਟਬਾਲ ਟੀਮ ’ਚੋਂ ਸੁਬ੍ਰਤ ਪਾਲ ਬਾਹਰ

-- 11 March,2018

ਨਵੀਂ ਦਿੱਲੀ, ਭਾਰਤ ਦੇ ਸਭ ਤੋਂ ਅਨੁਭਵੀ ਗੋਲਕੀਪਰ ਸੁਬ੍ਰਤ ਪਾਲ ਨੂੰ ਕਿਰਗਿਜ਼ਤਾਨ ਖ਼ਿਲਾਫ਼  ਏਐਫਸੀ ਏਸ਼ਿਆਈ ਕੱਪ ਕੁਆਲੀਫਾਈਂਗ ਫੁਟਬਾਲ ਮੈਚ ਲਈ 32 ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਉਹ ਨਹਿਰੂ ਕੱਪ ਅਤੇ 2008 ਵਿੱਚ ਏਐਫਸੀ ਚੈਲੰਜ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰ ਰਿਹਾ ਹੈ, ਜਿਸ ਦੀ ਬਦੌਲਤ ਭਾਰਤ ਨੇ 27 ਸਾਲ ਮਗਰੋਂ ਏਸ਼ੀਆ ਕੱਪ ਲਈ ਕੁਆਲੀਫਾਈ ਕੀਤਾ ਸੀ ਪਰ 31 ਸਾਲਾ ਪਾਲ ਦਾ ਨਾਮ ਕੋਚ ਸਟੀਫ਼ਨ ਕੰਸਟੇਨਟਾਈਨ ਦੀ ਤਿਆਰ ਸੂਚੀ ਵਿੱਚ ਨਹੀਂ ਹੈ। ਸੂਚੀ ਵਿੱਚ ਕਪਤਾਨ ਸੁਨੀਲ ਛੇਤਰੀ ਦਾ ਨਾਮ ਵੀ ਨਹੀਂ ਹੈ ਕਿਉਂਕਿ ਭਾਰਤ ਦੇ ਪਿਛਲੇ ਕੌਮਾਂਤਰੀ ਮੈਚ ਵਿੱਚ ਉਨ੍ਹਾਂ ਨੂੰ ਦੋ ਵਾਰ ਪੀਲਾ ਕਾਰਡ ਵਿਖਾਇਆ ਗਿਆ ਹੈ। ਭਾਰਤੀ ਫੁਟਬਾਲ ਟੀਮ ਕਿਰਗਿਜ਼ਤਾਨ ਖ਼ਿਲਾਫ਼ 27 ਮਾਰਚ ਨੂੰ ਬਿਸ਼ਕੇਕ ਦੇ ਡੋਲੋਨ ਓਮੂਰੂਜਾਕੋਵ ਸਟੇਡੀਅਮ ਵਿੱਚ ਖੇਡਣ ਉਤਰੇਗੀ। ਇਸ ਤੋਂ ਪਹਿਲਾਂ ਮੁੰਬਈ ਵਿੱਚ ਟੀਮ ਅਭਿਆਸ ਕੈਂਪ ਵਿੱਚ ਹਿੱਸਾ ਲਵੇਗੀ, ਜਿਸ ਵਿੱਚ 32 ਸੰਭਾਵੀ ਖਿਡਾਰੀ ਤਿਆਰੀ ਲੈਣਗੇ। 

Facebook Comment
Project by : XtremeStudioz