Close
Menu

ਭਾਰਤੀ ਫੁੱਟਬਾਲ ਟੀਮ 13 ਮਹੀਨੇ ‘ਚ 15 ਅੰਤਰਰਾਸ਼ਟਰੀ ਮੈਚ ਖੇਡੇਗੀ

-- 24 May,2017

ਮੁੰਬਈ— ਭਾਰਤੀ ਰਾਸ਼ਟਰੀ ਫੁੱਟਬਾਲ ਟੀਮ 13 ਮਹੀਨੇ ਦੇ ਅੰਤਰਾਲ ‘ਚ 15 ਅੰਤਰਰਾਸ਼ਟਰੀ ਮੈਚ ਖੇਡੇਗੀ ਜਿਸ ‘ਚ ਅੱਠ ਮੈਚ ਘਰੇਲੂ ਮੈਦਾਨ ‘ਤੇ ਖੇਡੇ ਜਾਣਗੇ। ਅਖਿਲ ਭਾਰਤੀ ਫੁੱਟਬਾਲ ਸੰਘ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਐੱਚ. ਆਈ. ਐੱਫ.ਐੱਫ. ਅਤੇ ਉਸ ਦੇ ਮਾਰਕਟਿੰਗ ਸਹਿਭਾਗੀ ਫੁੱਟਬਾਲ ਸਪੋਰਟਸ ਡੇਵਲੇਪਮੈਂਟ ਲਿਮਿਟੇਡ (ਐੱਫ.ਐੱਸ.ਡੀਮ.ਏ) ਸਾਂਝਾ ਕੀਤਾ ਹੈ। ਇਸ ਦੌਰਾਨ ਭਾਰਤ ਨੇ 15 ਮੈਚ ਖੇਡਣੇ ਹਨ ਜਿਸ ‘ਚ 8 ਮੈਚ ਭਾਰਤ ‘ਚ ਹੀ ਖੇਡੇ ਜਾਣਗੇ।
ਇਸ ‘ਚ ਕਿਹਾ ਗਿਆ ਹੈ ਕਿ ਸਾਰੇ ਅੰਤਰਰਾਸ਼ਟਰੀ ਮੈਚਾਂ ਦਾ ਸਟਾਰ ਸਪੋਰਟਸ ਅਤੇ ਇਸ ਦੇ ਡਿਜਿਟਲ ਪਲੇਟਫਾਰਮ ਹਾਟਸਟਾਰ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਭਾਰਤ ਦਾ ਅਗਲਾ ਮੈਚ ਨੇਪਾਲ ਖਿਲਾਫ ਹੋਵੇਗਾ ਜੋਂ 6 ਜੂਨ ਨੂੰ ਖੇਡਿਆ ਜਾਵੇਗਾ। ਇਸ ਦੇ ਸੱਤ ਦਿਨ ਬਾਅਦ ਭਾਰਤੀ ਟੀਮ ਕਿਰਗੀਸਤਾਨ ਖਿਲਾਫ ਬੈਂਗਲੁਰੂ ‘ਤ 2019 ਐੱਫ.ਐੱਫ.ਸੀ ਏਸ਼ੀਆਈ ਕੱਪ ਕੁਆਲੀਫਾਈਰ ਦਾ ਮੈਚ ਖੇਡੇਗੀ। ਏ.ਆਈ.ਐੱਫ.ਐੱਫ ਨੇ ਕਿਹਾ ਕਿ ਇਸ ਤੋਂ ਬਾਅਦ ਅਗਸਤ ‘ਚ ਚੈਂਪੀਅਨਜ਼ ਕੱਪ ਹੋਵੇਗਾ ਅਤੇ ਟੀਮ ਏ.ਐੱਫ.ਸੀ ਏਸ਼ੀਆਈ ਕੱਪ ਕੁਆਲੀਫਾਈ ‘ਚ ਗਰੁੱਪ ਦੀ ਆਖਿਰੀ ਟੀਮ ਮਕਾਊ ‘ਚ 5 ਸਤੰਬਰ ਨੂੰ ਮੈਚ ਖੇਡੇਗੀ।
ਉਸ ਨੇ ਕਿਹਾ ਕਿ ਰਾਸ਼ਟਰੀ ਟੀਮ ਅਕਤੂਬਰ 2017 ਤੋਂ ਨਵੰਬਰ 2017 ਤੱਕ ਦੋ ਅਭਿਆਸ ਮੈਚਾਂ ‘ਚ ਹਿੱਸਾ ਲੈਣਗੇ ਜਿੱਥੇ ਉਹ (10 ਅਕਤੂਬਰ 2017) ਅਤੇ ਮਿਆਂਮਾ( 14 ਅਕਤੂਬਰ) ਦੇ ਖਿਲਾਫ ਏ.ਐੱਫ.ਸੀ ਏਸ਼ੀਆਈ ਕੱਪ ਕੁਆਲੀਫਾਈਰ ਦੇ ਘਰੇਲੂ ਮੈਚ ਖੇਡੇਗੀ। ਏ.ਆਈ.ਐੱਫ.ਐੱਫ. ਦੇ ਮੁਤਾਬਕ ਭਾਰਤੀ ਰਾਸ਼ਟਰੀ ਟੀਮ ਚਾਰ ਅਕਤੂਬਰ 2017, ਅੱਠ ਨਵੰਬਰ 2017 ਅਤੇ 22 ਮਾਰਚ 2018 ਨੂੰ ਘਰੇਲੂ ਮੈਦਾਨ ‘ਤੇ ਮੈਚ ਖੇਡੇਗੀ ਜਿਸ ਨਾਲ ਮਹਿਮਾਨ ਟੀਮਾਂ ਦਾ ਐਲਾਨ ਨਹੀਂ ਹੋਇਆ ਹੈ। ਏ.ਐੱਫ.ਸੀ. ਏਸ਼ੀਆਈ ਕੱਪ ਦਾ ਆਖਰੀ ਮੈਚ ਕਿਰਗੀਸਤਾਨ ਖਿਲਾਫ 27 ਮਾਰਚ 2018 ਨੂੰ ਖੇਡਿਆ ਜਾਵੇਗਾ।

Facebook Comment
Project by : XtremeStudioz