Close
Menu

ਭਾਰਤ ਏਸ਼ਿਆਈ ਕੱਪ ’ਚ ਮਹਿਜ਼ ਗਿਣਤੀ ਵਧਾਉਣ ਨਹੀਂ ਜਾ ਰਿਹਾ: ਕੋਂਸਟੇਨਟਾਈਨ

-- 30 May,2018

ਨਵੀਂ ਦਿੱਲੀ, 30 ਮਈ ;ਭਾਰਤੀ ਕੌਮੀ ਫੁਟਬਾਲ ਟੀਮ ਦੇ ਕੋਚ ਸਟੀਫਨ ਕੋਂਸਟੇਨਟਾਈਨ ਨੇ ਕਿਹਾ ਕਿ ਸੁਨੀਲ ਛੇਤਰੀ ਅਤੇ ਉਸ ਦੀ ਟੀਮ ਅਗਲੇ ਸਾਲ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਸਿਰਫ਼ ਗਿਣਤੀ ਵਧਾਉਣ ਨਹੀਂ ਜਾ ਰਹੇ। ਭਾਰਤ ਨੇ ਪਿਛਲੀ ਵਾਰ 2011 ਵਿੱਚ ਬਰਤਾਨੀਆ ਦੇ ਬਾਬ ਹਾਟਨ ਦੀ ਅਗਵਾਈ ਵਿੱਚ ਏਸ਼ਿਆਈ ਕੱਪ ਵਿੱਚ ਹਿੱਸਾ ਲਿਆ ਸੀ, ਉਦੋਂ ਉਸ ਨੂੰ ਆਸਟਰੇਲੀਆ, ਦੱਖਣੀ ਕੋਰੀਆ ਅਤੇ ਬਹਿਰੀਨ ਨੇ ਆਸਾਨੀ ਨਾਲ ਹਰਾ ਦਿੱਤਾ ਸੀ।
ਕੋਂਸਟੇਨਟਾਈਨ ਦਾ ਮੰਨਣਾ ਹੈ ਕਿ ਇਸ ਵਾਰ ਅਜਿਹਾ ਨਹੀਂ ਹੋਵੇਗਾ। ਪੰਜ ਜਨਵਰੀ ਤੋਂ ਪਹਿਲੀ ਫਰਵਰੀ ਤੱਕ ਹੋਣ ਵਾਲੇ 24 ਟੀਮਾਂ ਦੇ ਇਸ ਟੂਰਨਾਮੈਂਟ ਵਿੱਚ ਭਾਰਤ ਨੂੰ ਥਾਈਲੈਂਡ, ਮੇਜ਼ਬਾਨ ਯੂਏਈ ਅਤੇ ਬਹਿਰੀਨ ਨਾਲ ਗਰੁੱਪ ‘ਏ’ ਵਿੱਚ ਰੱਖਿਆ ਗਿਆ ਹੈ। ਹਰੇਕ ਛੇ ਗਰੁੱਪ ਤੋਂ ਸੀਨੀਅਰ ਦੋ ਟੀਮਾਂ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਚਾਰ ਸਰਵੋਤਮ ਟੀਮਾਂ ਨਾਕਆਊਟ ਵਿੱਚ ਥਾਂ ਬਣਾਉਣਗੀਆਂ। ਏਸ਼ਿਆਈ ਕੱਪ ਦੀਆਂ ਤਿਆਰੀਆਂ ਲਈ ਭਾਰਤ ਪਹਿਲੀ ਜੂਨ ਤੋਂ ਮੁੰਬਈ ਦੇ ਚਾਰ ਦੇਸ਼ਾਂ ਦੇ ਇੰਟਰ-ਕੰਟੀਨੈਂਟਲ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ।  

Facebook Comment
Project by : XtremeStudioz