Close
Menu

ਭਾਰਤ ਕਾਰਨ ਖੇਤਰੀ ਸ਼ਾਂਤੀ ਖ਼ਤਰੇ ’ਚ: ਮਮਨੂਨ

-- 24 March,2018

ਇਸਲਾਮਾਬਾਦ, ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਅੱਜ ਭਾਰਤ ’ਤੇ ਦੋਸ਼ ਲਾੲਿਆ ਕਿ ਗੋਲੀਬੰਦੀ ਦੀ ਉਲੰਘਣਾ ਅਤੇ ਮਨੁੱਖੀ ਹੱਕਾਂ ਦਾ ਘਾਣ ਕਰਕੇ ਉਸਨੇ ਖੇਤਰੀ ਸ਼ਾਂਤੀ ਨੂੰ ਖ਼ਤਰੇ ’ਚ ਪਾ ਦਿੱਤਾ ਹੈ। ‘ਪਾਕਿਸਤਾਨ ਦਿਵਸ’ ਮੌਕੇ ਫ਼ੌਜ ਦੀ ਸਾਂਝੀ ਪਰੇਡ ਦੌਰਾਨ ਉਨ੍ਹਾਂ ਕਸ਼ਮੀਰ ਮੁੱਦਾ ਵੀ ਉਠਾਇਆ। ਇਸ ਮੌਕੇ ਸ੍ਰੀਲੰਕਾ ਦੇ ਰਾਸ਼ਟਰਪਤੀ ਮੈਥਰੀਪਾਲਾ ਸਿਰੀਸੇਨਾ ਮੁੱਖ ਮਹਿਮਾਨ ਸਨ। ਪਰੇਡ ਦੇਖਣ ਲਈ ਆਏ ਵਿਦੇਸ਼ੀ ਡਿਪਲੋਮੈਟਾਂ ’ਚ ਭਾਰਤ ਦੇ ਉਪ ਹਾਈ ਕਮਿਸ਼ਨਰ ਜੇ ਪੀ ਸਿੰਘ ਵੀ ਹਾਜ਼ਰ ਸਨ। ਕਸ਼ਮੀਰੀ ਲੋਕਾਂ ਦੇ ਸੰਘਰਸ਼ ਦਾ ਸ਼ਾਂਤਮਈ ਅਤੇ ਫੌਰੀ ਹੱਲ ਕੱਢਣ ਦਾ ਸੱਦਾ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ,‘‘ਕਸ਼ਮੀਰੀਆਂ ਨੂੰ ਸਵੈ ਨਿਰਣੇ ਦਾ ਹੱਕ ਦੇਣ ਨਾਲ ਹੀ ਕਸ਼ਮੀਰ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ ਅਤੇ ਪਾਕਿਸਤਾਨ ਇਸ ਬਾਬਤ ਆਪਣੀ ਭੂਮਿਕਾ ਨਿਭਾਉਂਦਾ ਰਹੇਗਾ।’’ ਉਨ੍ਹਾਂ ਕਿਹਾ ਕਿ ਖੇਤਰੀ ਮੁਲਕਾਂ ਵੱਲ ਪਾਕਿਸਤਾਨ ਸਹਿਯੋਗ ਦਾ ਹੱਥ ਵਧਾਉਂਦਾ ਰਹੇਗਾ।

Facebook Comment
Project by : XtremeStudioz