Close
Menu

ਭਾਰਤ, ਜਰਮਨੀ, ਬ੍ਰਾਜ਼ੀਲ, ਜਾਪਾਨ ਦੀ ਸਲਾਮਤੀ ਕੌਂਸਲ ’ਚ ਸਥਾਈ ਮੈਂਬਰਸ਼ਿਪ ਜ਼ਰੂਰੀ: ਫਰਾਂਸ

-- 08 May,2019

ਸੰਯੁਕਤ ਰਾਸ਼ਟਰ, 8 ਮਈ
ਫਰਾਂਸ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਵਾਧਾ ਕਰਕੇ ਭਾਰਤ, ਜਰਮਨੀ, ਬ੍ਰਾਜ਼ੀਲ ਅਤੇ ਜਾਪਾਨ ਨੂੰ ਸਥਾਈ ਮੈਂਬਰਸ਼ਿਪ ਦਿੱਤੇ ਜਾਣ ਦੀ ਵੱਡੀ ਲੋੜ ਹੈ ਤਾਂ ਜੋ ਮੌਜੂਦਾ ਦੌਰ ਦੀਆਂ ਸਚਾਈਆਂ ਬਿਹਤਰ ਢੰਗ ਨਾਲ ਸਾਹਮਣੇ ਆ ਸਕਣ। ਫਰਾਂਸ ਨੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਮੁਲਕਾਂ ਨੂੰ ਸਲਾਮਤੀ ਕੌਂਸਲ ਵਿੱਚ ਸਥਾਈ ਮੈਂਬਰਾਂ ਵਜੋਂ ਸ਼ਾਮਲ ਕਰਵਾਉਣਾ ਫਰਾਂਸ ਦੀ ‘‘ਰਣਨੀਤਕ’’ ਤਰਜੀਹ ਹੈ।
ਸੰਯੁਕਤ ਰਾਸ਼ਟਰ ਲਈ ਫਰਾਂਸ ਦੇ ਸਫ਼ੀਰ ਫਰੈਂਕੁਇਸ ਡਿਲਾਟਰੇ ਨੇ ਪਿਛਲੇ ਹਫ਼ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਫਰਾਂਸ ਅਤੇ ਜਰਮਨੀ ਦੀ ਮਜ਼ਬੂਤ ਨੀਤੀ ਇਹ ਹੈ ਕਿ ਸਲਾਮਤੀ ਕੌਂਸਲ ਦੇ ਵਿਸਥਾਰ ਲਈ ਇਕੱਠੇ ਹੋ ਕੇ ਕੰਮ ਕਰਨਾ ਅਤੇ ਅਜਿਹੀ ਗੱਲਬਾਤ ਦਾ ਸਾਥ ਦੇਣਾ, ਜਿਸ ਨਾਲ ਸਲਾਮਤੀ ਕੌਂਸਲ ਦਾ ਵਿਸਥਾਰ ਹੋ ਸਕੇ, ਜਿਸ ਨੂੰ ਅਸੀਂ ਬੇਹੱਦ ਜ਼ਰੂਰੀ ਸਮਝਦੇ ਹਾਂ ਤਾਂ ਜੋ ਦੁਨੀਆਂ ਦੀ ਸਪੱਸ਼ਟ ਤਸਵੀਰ ਪੇਸ਼ ਹੋ ਸਕੇ। ਇਸ ਬਾਰੇ ਕੋਈ ਦੋ ਰਾਇ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਦੁਨੀਆਂ ਭਰ ਵਿੱਚ ਆਈਆਂ ਬਿਪਤਾਵਾਂ ਮੌਕੇ ਸੰਯੁਕਤ ਰਾਸ਼ਟਰ ਦੀ ਕੇਂਦਰਤਾ ਸਾਬਤ ਹੋ ਗਈ। ਇਸ ਕਰਕੇ ਦੁਨੀਆਂ ਭਰ ਦੀਆਂ ਮੌਜੂਦਾ ਸਥਿਤੀਆਂ ਨਾਲ ਬਿਹਤਰ ਢੰਗ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਨੂੰ ਵਧੇਰੇ ਮੁਲਕਾਂ ਦੀ ਲੋੜ ਹੈ। ਇਸ ਲਈ ਫਰਾਂਸ ਵਲੋਂ ਸਲਾਮਤੀ ਕੌਂਸਲ ਦੇ ਵਿਸਥਾਰ ਲਈ ਜ਼ੋਰ ਪਾਇਆ ਜਾ ਰਿਹਾ ਹੈ ਅਤੇ ਫਰਾਂਸ ਚਾਹੁੰਦਾ ਹੈ ਕਿ ਜਰਮਨੀ, ਬ੍ਰਾਜ਼ੀਲ, ਭਾਰਤ, ਜਾਪਾਨ ਅਤੇ ਅਫਰੀਕਾ ਦੇ ਕੁਝ ਮੁਲਕਾਂ ਨੂੰ ਸਥਾਈ ਮੈਂਬਰਸ਼ਿਪ ਦਿੱਤੀ ਜਾਵੇ।

Facebook Comment
Project by : XtremeStudioz