Close
Menu

ਭਾਰਤ ਤੇ ਅਮਰੀਕਾ ਨੂੰ ਮਜ਼ਬੂਤ ਆਰਥਿਕ ਸਬੰਧਾਂ ਦੀ ਲੋੜ: ਸੁਬਰਾਮਨੀਅਨ

-- 21 April,2018

ਵਾਸ਼ਿੰਗਟਨ, ਭਾਰਤ ਦੇ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਨੀਅਨ ਨੇ ਅੱਜ ਕਿਹਾ ਕਿ ਰਣਨੀਤਕ ਤੇ ਰੱਖਿਆ ਮੋਰਚੇ ’ਤੇ ਭਾਰਤ ਤੇ ਅਮਰੀਕਾ ਦੇ ਸਬੰਧ ਭਾਵੇਂ ਬਹੁਤ ਵਧੀਆ ਹਨ, ਪਰ ਮਜ਼ਬੂਤ ਆਰਥਿਕ ਜੋੜ ਤੋਂ ਬਿਨਾਂ ਦੋਵਾਂ ਮੁਲਕਾਂ ਦਾ ਆਪਣੀ ਪੂਰੀ ਸਮਰੱਥਾ ਮੁਤਾਬਕ ਕੰਮ ਕਰਨ ਦੇ ਟੀਚੇ ਨੂੰ ਪੂਰਾ ਕਰਨਾ ਮੁਸ਼ਕਲ ਹੈ।
ਭਾਰਤੀ ਥਿੰਕ ਟੈਂਕ ਕਟਸ ਇੰਟਰਨੈਸ਼ਨਲ ਦੇ ਵਾਸ਼ਿੰਗਟਨ ਚੈਪਟਰ ਦੀ ਸ਼ੁਰੂਆਤ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸੁਬਰਾਮਨੀਅਨ ਨੇ ਕਿਹਾ, ‘ਕੁਝ ਸਾਲ ਪਹਿਲਾਂ ਤਕ ਮੈਂ ਅਮਰੀਕਾ-ਭਾਰਤ ਮੁਕਤ ਵਪਾਰ ਸਮਝੌਤੇ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਵਾਲਿਆਂ ’ਚੋਂ ਪ੍ਰਮੁੱਖ ਸੀ। ਮੇਰਾ ਅੱਜ ਵੀ ਇਹ ਮੰਨਣਾ ਹੈ ਕਿ ਦੋਵਾਂ ਮੁਲਕਾਂ ’ਚ ਸਬੰਧ ਕਾਫ਼ੀ ਅਹਿਮ ਹਨ। ਅਸੀਂ ਇਕ ਦੂਜੇ ਨਾਲ ਕਦਰਾਂ ਕੀਮਤਾਂ ਤੇ ਜਮਹੂਰੀਅਤਾਂ ਹੀ ਸਾਂਝੀਆਂ ਨਹੀਂ ਕਰਦੇ ਬਲਕਿ ਭਾਰਤੀ ਪਰਵਾਸੀ ਭਾਈਚਾਰੇ ਦੀ ਅਮਰੀਕਾ ਵਿੱਚ ਅਹਿਮ ਭੂਮਿਕਾ ਹੈ।’ ਸ੍ਰੀ ਸੁਬਰਾਮਨੀਅਨ ਕੌਮਾਂਤਰੀ ਮੁਦਰਾ ਫੰਡ ਤੇ ਵਿਸ਼ਵ ਬੈਂਕ ਦੀ ਸਾਲਾਨ ਮੀਟਿੰਗ ਲਈ ਇਥੇ ਆਏ ਹਨ। ਵਿੱਤ ਮੰਤਰੀ ਅਰੁਣ ਜੇਤਲੀ ਸਿਹਤ ਕਾਰਨਾਂ ਕਰਕੇ ਮੀਟਿੰਗ ’ਚ ਸ਼ਾਮਲ ਨਹੀਂ ਹੋ ਸਕੇ।

Facebook Comment
Project by : XtremeStudioz