Close
Menu

ਭਾਰਤ ’ਤੇ ਅਮਰੀਕੀ ਪਾਬੰਦੀਆਂ ਬਾਰੇ ਛੇਤੀ ਸਥਿਤੀ ਸਪਸ਼ਟ ਹੋਵੇਗੀ: ਟਰੰਪ

-- 12 October,2018

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਰੂਸ ਨਾਲ ਪੰਜ ਅਰਬ ਡਾਲਰ ਦੇ ਸੌਦੇ ਵਿੱਚ ਐਸ-400 ਹਵਾਈ ਰੱਖਿਆ ਪ੍ਰਣਾਲੀ ਖਰੀਦਣ ’ਤੇ ਭਾਰਤ ਖ਼ਿਲਾਫ਼ ਅਮਰੀਕੀ ਕਾਨੂੰਨ ਤਹਿਤ ਕਾਰਵਾਈ ਹੁੰਦੀ ਹੈ ਜਾਂ ਨਹੀਂ ਇਸ ਸਬੰਧੀ ਛੇਤੀ ਸਥਿਤੀ ਸਪਸ਼ਟ ਹੋ ਜਾਵੇਗੀ। ਅਮਰੀਕਾ ਨੇ ਆਪਣੇ ਵਿਰੋਧੀਆਂ ਖ਼ਿਲਾਫ਼ ਪਾਬੰਦੀਆਂ ਲਗਾਉਣ ਲਈ ‘ਕਾਊਂਟਰਿੰਗ ਅਮਰੀਕਾਜ਼ ਐਡਵਰਸਰੀਜ਼ ਥਰੂ ਸੈਂਕਸ਼ਨਸ਼ ਐਕਟ’ (ਕਾਸਟਾ) ਕਾਨੂੰਨ ਬਣਾਇਆ ਹੈ। ਇਸੇ ਤਹਿਤ ਰੂਸ ਦੇ ਨਾਲ ਹਥਿਆਰ ਸੌਦੇ ’ਤੇ ਅਮਰੀਕੀ ਪਾਬੰਦੀਆਂ ਨਾਲ ਭਾਰਤ ਨੂੰ ਛੋਟ ਦੇਣ ਦਾ ਅਧਿਕਾਰ ਸਿਰਫ ਰਾਸ਼ਟਰਪਤੀ ਕੋਲ ਹੈ। ਕਾਟਸਾ ਅਮਰੀਕਾ ਦਾ ਸੰਘੀ ਕਾਨੂੰਨ ਹੈ ਜਿਸ ਤਹਿਤ ਇਰਾਨ, ਦੱਖਣੀ ਕੋਰੀਆ ਅਤੇ ਰੂਸ ’ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਸੌਦੇ ਬਾਰੇ ਟਰੰਪ ਨੇ ਕਿਹਾ, ‘‘ਭਾਰਤ ਨੂੰ ਛੇਤੀ ਪਤਾ ਲੱਗਾ ਜਾਏਗਾ।’’ ਉਹ ਭਾਰਤ ’ਤੇ ਪਾਬੰਦੀਆਂ ਨਾਲ ਜੁੜੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਟਰੰਪ ਨੇ ਇਰਾਨ ਤੋਂ ਤੇਲ ਦਰਾਮਦ ਕਰਨ ਨੂੰ ਲੈ ਕੇ ਵੀ ਚਿਤਾਵਨੀ ਦਿੱਤੀ ਸੀ ਅਤੇ ਕਿਹਾ ਸੀ ਕਿ ਇਰਾਨ ਤੋਂ ਕੱਚੇ ਤੇਲ ਦੀ ਦਰਾਮਦ ਘਟਾ ਕੇ ਸਿਫਰ ਨਾ ਕਰਨ ਵਾਲੇ ‘ਦੇਸ਼ਾਂ ਨੂੰ ਵੀ ਅਮਰੀਕਾ ਦੇਖੇਗਾ।’’

Facebook Comment
Project by : XtremeStudioz