Close
Menu

ਭਾਰਤ ਤੇ ਚੀਨ ਨੂੰ ਰਹਿਣਾ ਤਾਂ ਇਕੱਠੇ ਹੀ ਪਵੇਗਾ: ਦਲਾਈ ਲਾਮਾ

-- 20 November,2017

ਨਵੀਂ ਦਿੱਲੀ,  
ਤਿੱਬਤ ਦੇ ਧਾਰਮਿਕ ਆਗੂ ਦਲਾਈ ਲਾਮਾ ਨੇ ਅੱਜ ਕਿਹਾ ਕਿ ਭਾਰਤ ਤੇ ਚੀਨ ਭਾਵੇਂ ਚਾਹੁਣ ਭਾਵੇਂ ਨਾ ਚਾਹੁਣ, ਪਰ ਉਨ੍ਹਾਂ ਨੂੰ ਰਹਿਣਾ ਨਾਲ-ਨਾਲ ਪਵੇਗਾ। ਉਨ੍ਹਾਂ ਕਿਹਾ ਕਿ ਭਾਰਤ ਤੇ ਚੀਨ ਦੋਵੇਂ ਮਿਲ ਕੇ ਇਸ ਦੁਨੀਆਂ ਨੂੰ ਵਧੇਰੇ ਦਿਆਲੂ ਬਣਾ ਸਕਦੇ ਹਨ। 82 ਸਾਲਾ ਦਲਾਈ ਲਾਮਾ ਨੇ ਕਿਹਾ ਕਿ ਤਿੱਬਤ ਦੇ ਲੋਕ ਨਾਲ ਚੀਨ ਤੋਂ ਆਜ਼ਾਦੀ ਨਹੀਂ ਚਾਹੁੰਦੇ ਤੇ ਨਾ ਹੀ ਚੀਨ ਤੋਂ ਵੱਖ ਹੋਣਾ ਚਾਹੁੰਦੇ ਹਨ, ਪਰ ਉਹ ਸਿਰਫ਼ ਖੁਦਮੁਖ਼ਤਿਆਰੀ ਦੀ ਮੰਗ ਕਰਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਯੂਰੋਪੀਅਨ ਯੂਨੀਅਨ ਦੀ ਇੱਛਾ ਸ਼ਕਤੀ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਨਾਲ ਹੀ ਭਾਰਤ ਦੀ ‘ਯੂਨੀਅਨ ਆਫ ਇੰਡੀਆ’ ਦੇ ਵਿਚਾਰ ਦੀ ਨੂੰ ਵੀ ਸਲਾਹਿਆ। ਬੀਤੇ ਦਿਨੀਂ ਮਨੀਪੁਰ ਫੇਰੀ ਦੌਰਾਨ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਲੋਕ ਸੂਬੇ ਤੋਂ ਵੱਖ ਹੋਣਾ ਚਾਹੁੰਦੇ ਹਨ। ਇਸ ਬਾਰੇ ਉਨ੍ਹਾਂ ਕਿਹਾ, ‘ਸਾਨੂੰ ਜ਼ਿਆਦਾ ਵੱਡਾ ਤੇ ਜ਼ਿਆਦਾ ਸਮੁੱਚਤਾ ਬਾਰੇ ਸੋਚਣਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਭਾਰਤ ਤੇ ਚੀਨ ਦੇ ਲੋਕਾਂ ’ਚ ਕਈ ਵਖਰੇਵੇਂ, ਪਰ ਉਨ੍ਹਾਂ ਲਈ ਨਾਲੰਦਾ ਕੋਈ ਅਣਜਾਣ ਚੀਜ਼ ਨਹੀਂ ਹੈ, ਜਿੱਥੇ ਚੀਨ, ਕੋਰੀਆ, ਜਪਾਨ, ਤਿੱਬਤ, ਮੰਗੋਲੀਆ ਤੇ ਸ੍ਰੀਲੰਕਾ ਆਦਿ ਤੋਂ ਵਿਦਿਆਰਥੀ ਇੱਥੇ ਪੜ੍ਹਨ ਆਏ ਤੇ ਆਪਣੀ ਵਿਰਾਸਤ ਛੱਡ ਗਏ। ਉਨ੍ਹਾਂ ਕਿਹਾ ਕਿ ਚੀਨ ਤੇ ਭਾਰਤ ਦੋਵੇਂ ਮਿਲ ਕੇ ਹੋਰ ਦਿਆਲੂ ਸੰਸਾਰ ਬਣਾਉਣ ਲਈ ਬਹੁਤ ਕੁਝ ਕਰ ਸਕਦੇ ਹਨ।

Facebook Comment
Project by : XtremeStudioz