Close
Menu

ਭਾਰਤ ਤੇ ਨੈਦਰਲੈਂਡਜ਼ ਵੱਲੋਂ ਅਤਿਵਾਦ ਵਿਰੁੱਧ ਸਾਂਝੇ ਘੋਲ ਦਾ ਅਹਿਦ

-- 25 May,2018

ਨਵੀਂ ਦਿੱਲੀ, ਨੈਦਰਲੈਂਡਜ਼ ਦੇ ਪ੍ਰਧਾਨ ਮੰਤਰੀ ਮਾਰਕ ਰੂਤੇ ਅੱਜ ਭਾਰਤ ਦੇ ਦੋ ਦਿਨਾ ਦੌਰੇ ’ਤੇ ਇਥੇ ਪੁੱਜੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਭਾਰਤ ਆਉਣ ’ਤੇ ਨਿੱਘਾ ਸਵਾਗਤ ਕੀਤਾ। ਦੋਵਾਂ ਆਗੂਆਂ ਨੇ ਅਤਿਵਾਦ ਵਿਰੁੱਧ ਇਕਜੁੱਟ ਹੋ ਕੇ ਕੰਮ ਕਰਨ ਵਾਅਦਾ ਕੀਤਾ ਤੇ ਵਿਸ਼ਵ ਨੂੰ ਅਤਿਵਾਦ ਦਾ ਲੱਕ ਤੋੜਨ ਲਈ ਇਕੱਠੇ ਹੋਣ ਦੀ ਤਾਕੀਦ ਕੀਤੀ। ਦੇਰ ਰਾਤ ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਰੂਤੇ ਇਕ ਕੌਮੀ ਝਮੇਲੇ ਕਾਰਨ ਵਤਨ ਪਰਤ ਗਏ।
ਭਾਰਤ ਅਤੇ ਨੈਦਰਲੈਂਡਜ਼ ਦੇ ਪ੍ਰਧਾਨ ਮੰਤਰੀਆਂ ਨੇ ਇਸ ਮੰਚ ਤੋਂ ਵਿਸ਼ਵ ਨੂੰ ਅਪੀਲ ਕੀਤੀ ਕਿ ਸਾਂਝੇ ਤੌਰ ’ਤੇ ਅਤਿਵਾਦ ਦਾ ਨੈੱਟਵਰਕ ਤੋੜਿਆ ਜਾਵੇ, ਅਤਿਵਾਦ ਲਈ ਹੁੰਦੀ ਵਿੱਤੀ ਸਹਾਇਤਾ ਨੂੰ ਰੋਕਿਆ ਜਾਵੇ ਅਤੇ ਸਰਹੱਦਾਂ ’ਤੇ ਅਤਿਵਾਦੀਆਂ ਦੀ ਆਵਾਜਾਈ ਰੋਕੀ ਜਾਵੇ। ਦੋਵੇਂ ਆਗੂਆਂ ਨੇ ਬਿਆਨ ਜਾਰੀ ਕਰਦਿਆਂ ਅਤਿਵਾਦੀ ਗੁੱਟਾਂ ’ਤੇ ਨੱਥ ਪਾਉਣ ’ਤੇ ਜ਼ੋਰ ਦਿੰਦਿਆਂ ਯੁਰਪ ਅਤੇ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਬਹਾਲੀ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਅੱਜ ਡੱਚ ਭਾਸ਼ਾ ਅਤੇ ਅੰਗਰੇਜ਼ੀ ਵਿੱਚ ਟਵੀਟ ਕੀਤਾ, ‘‘ਪ੍ਰਧਾਨ ਮੰਤਰੀ ਰੂਤੇ ਭਾਰਤ ਤੁਹਾਡਾ ਸਵਾਗਤ ਕਰਦਾ ਹੈ।’’ ਰੂਤੇ ਦਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਭਾਰਤ ਦਾ ਦੂਜਾ ਦੌਰਾ ਹੈ। ਉਨ੍ਹਾਂ ਪਿਛਲੀ ਵਾਰ 2015 ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੈਦਰਲੈਂਡਜ਼ ਤੋਂ ਉਨ੍ਹਾਂ ਦੇ ਹਮਰੁਤਬਾ ਮਾਰਕ ਰੁੱਤੇ ਵਿਚਕਾਰ ਵਫ਼ਦ ਪੱਧਰ ਦੀ ਮੀਟਿੰਗ ਜਾਰੀ ਹੈ। ਇਹ ਮੀਟਿੰਗ ਦੋਵੇਂ ਦੇਸ਼ਾਂ ਦੀ ਆਰਥਿਕ ਅਦੇ ਸਿਆਸੀ ਭਾਈਵਾਲੀ ਨੂੰ ਉੱਚਾ ਚੁੱਕਣ ਦੇ ਮਕਸਦ ਨਾਲ ਕੀਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਕਿ ਰੂਤੇ ਦਾ ਇਹ ਭਾਰਤ ਦਾ ਦੌਰਾ ਉਸ ਵੇਲੇ ਹੋ ਰਿਹਾ ਹੈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਜੂਨ ਦੇ ਅਖ਼ੀਰ ਵਿੱਚ ਨੈਦਰਲੈਂਡਜ਼ ਦੇ ਦੌਰੇ ’ਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਨੀਦਰਲੈਂਡ ਨੇ ਦੋਤਰਫ਼ਾ ਭਾਈਵਾਲੀ ਨਾਲ 5.39 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ ਅਤੇ ਅੱਗੇ ਭਵਿੱਖ ਵਿੱਚ ਇਸ ਨੂੰ ਅੱਗੇ ਵਧਾਉਣ ’ਤੇ ਧਿਆਨ ਦੇ ਰਹੇ ਹਨ। ਇਸ ਤੋਂ ਪਹਿਲਾਂ ਰੂਤੇ ਨੇ ਹਿੰਦੀ ਵਿੱਚ ਟਵੀਟ ਕੀਤਾ, ‘‘ਭਾਰਤ ਅਤੇ ਨੀਦਰਲੈਂਡ ਦੇ ਪਿਛਲੇ 70 ਸਾਲ ਵਿੱਚ ਨੇੜਲੇ ਸਬੰਧ ਰਹੇ ਹਨ ਅਤੇ ਆਉਣ ਵਾਲੇ ਸਮੇਂ ’ਚ ਇਹ ਸਬੰਧ ਹੋਰ ਮਜ਼ਬੂਤ ਹੋ ਰਹੇ ਹਨ। ਮੈਂ ਨਰਿੰਦਰ ਮੋਦੀ ਨੂੰ ਮਿਲਣ ਲਈ ਉਤਾਵਲਾ ਹਾਂ।’’     -ਪੀਟੀਆਈ

ਮੋਦੀ ਦਾ ਇੰਡੋਨੇਸ਼ੀਆ ਤੇ ਸਿੰਗਾਪੁਰ ਦਾ ਪੰਜ ਦਿਨਾ ਦੌਰਾ ਮੰਗਲਵਾਰ ਤੋਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਇੰਡੋਨੇਸ਼ੀਆ ਅਤੇ ਸਿੰਗਾਪੁਰ ਦੇ ਪੰਜ ਦਿਨਾ ਦੌਰੇ ’ਤੇ ਜਾ ਰਹੇ ਹਨ।

Facebook Comment
Project by : XtremeStudioz