Close
Menu

ਭਾਰਤ ਦਾ ਨਕਾਰਾਤਮਕ ਰਵੱਈਆ ਰਿਸ਼ਤੇ ਸੁਧਾਰਨ ’ਚ ਵੱਡਾ ਅੜਿੱਕਾ: ਜੰਜੂਆ

-- 13 December,2018

ਇਸਲਾਮਾਬਾਦ, 13 ਦਸੰਬਰ
ਪਾਕਿਸਤਾਨ ਦੀ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਨੇ ਭਾਰਤ ’ਤੇ ‘ਭੜਕਾਊ ਸ਼ਰੀਕਾ’ ਕਾਇਮ ਰੱਖਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਨਵੀਂ ਦਿੱਲੀ ਦਾ ਨਕਾਰਾਤਮਕ ਰਵੱਈੲਾ ਦੁਵੱਲੋ ਸਬੰਧਾਂ ਨੂੰ ਸੁਧਾਰਨ ਵਿੱਚ ਨਾ ਸਿਰਫ਼ ਅੜਿੱਕਾ ਬਣ ਰਿਹਾ ਹੈ ਬਲਕਿ ਇਸ ਨੇ ਦੱਖਣੀ ਏਸ਼ੀਆ ਦੇ ਵਿਕਾਸ ਤੇ ਖਿੱਤੇ ਵਿੱਚ ਅਮਨ ਦੇ ਪਸਾਰੇ ਨੂੰ ਠੱਲ੍ਹ ਦਿੱਤਾ ਹੈ।
ਇਥੇ ਇਸਲਾਮਾਬਾਦ ਪਾਲਿਸੀ ਰਿਸਰਚ ਇੰਸਟੀਚਿਊਟ (ਆਈਪੀਆਰਆਈ) ਦੀ ਮੇਜ਼ਬਾਨੀ ਵਿੱਚ ‘ਕਨਫਲਿਕਟ ਐਂਡ ਕੋਆਪਰੇਸ਼ਨ ਇਨ ਸਾਊਥ ਏਸ਼ੀਆ: ਰੋਲ ਆਫ ਮੇਜਰ ਪਾਵਰਜ਼’ ਵਿਸ਼ੇ ’ਤੇ ਰਹੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੰਜੂਆ ਨੇ ਕਿਹਾ ਕਿ ਭਾਰਤ ਨੇ ਇਸਲਾਮਾਬਾਦ ਵਿੱਚ ਹੋ ਰਹੇ ਸਾਰਕ ਸਿਖਰ ਸੰਮੇਲਨ ਵਿੱਚ ਸ਼ਮੂਲੀਅਤ ਤੋਂ ਨਾਂਹ ਕਰਕੇ ਇਸ ਖੇਤਰੀ ਸੰਸਥਾ ਦੀ ਸਿਖਰ ਵਾਰਤਾ ਦੇ ਅਮਲ ਨੂੰ ਅਗਵਾ ਕਰ ਲਿਆ ਹੈ। ਡਾਅਨ ਰੋਜ਼ਨਾਮਚੇ ਮੁਤਾਬਕ ਪਾਕਿਸਤਾਨ ਨਾਲ ਸਬੰਧਾਂ ਨੂੰ ਲੈ ਕੇ ਭਾਰਤ ਦੀ ਰਸਾਈ ਦਾ ਹਵਾਲਾ ਦਿੰਦਿਆਂ ਜੰਜੂਆ ਨੇ ਕਿਹਾ ਕਿ ਭਾਰਤ ‘ਨਫ਼ਰਤ ਦੇ ਫ਼ੈਲਾਅ’ ਤੇ ‘ਭੜਕਾਊ ਸ਼ਰੀਕੇਬਾਜ਼ੀ’ ’ਤੇ ਕਾਇਮ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਭਾਰਤ ਦਾ ਇਹੀ ਹੱਠੀ ਨਕਾਰਾਤਮਕ ਰਵੱਈਆ ਦੋਵਾਂ ਮੁਲਕਾਂ ਦੇ ਸਬੰਧਾਂ ਵਿੱਚ ਸੁਧਾਰ ਨਹੀਂ ਹੋਣ ਦੇ ਰਿਹਾ। ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਭਾਰਤ ਆਪਣੀ ਘਰੇਲੂ ਸਿਆਸਤ ਦੇ ਚਲਦਿਆਂ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਦਿੱਤੀ ਸਹਿਮਤੀ ਨੂੰ ਵਿਵਾਦਾਂ ’ਚ ਉਲਝਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਜੰਜੂਆ ਨੇ ਕਿਹਾ ਕਿ ਉਨ੍ਹਾਂ ਭਾਰਤ ਦੀ ਇਸ ਨਕਾਰਾਤਮਕ ਸੋਚ ਨੂੰ ਨਜ਼ਰਅੰਦਾਜ਼ ਕਰਦਿਆਂ ਆਪਣੇ ਇਸ ਆਸੇ (ਲਾਂਘਾ ਖੋਲ੍ਹਣ) ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਨਵੀਂ ਪਾਕਿਸਤਾਨੀ ਸਰਕਾਰ ਦੀ ਭਾਰਤ ਬਾਰੇ ਨੀਤੀ ਦੀ ਗੱਲ ਕਰਦਿਆਂ ਵਿਦੇਸ਼ ਸਕੱਤਰ ਨੇ ਕਿਹਾ ਕਿ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੇਸ਼ ਦੀ ਆਵਾਮ ਨੂੰ ਆਪਣੇ ਪਲੇਠੇ ਸੰਬੋਧਨ ਵਿੱਚ ਪਹਿਲਾਂ ਹੀ ਇਹ ਪੇਸ਼ਕਸ਼ ਕਰ ਚੁੱਕੇ ਹਨ ਕਿ ਪਾਕਿਸਤਾਨ ਨਾਲ ਸਬੰਧਾਂ ’ਚ ਆਈ ਤਲਖੀ ਨੂੰ ਘਟਾਉਣ ਲਈ ਜੇਕਰ ਭਾਰਤ ਇਕ ਕਦਮ ਅੱਗੇ ਨੂੰ ਪੁੱਟੇਗਾ ਤਾਂ ਉਹ ਦੋ ਕਦਮ ਪੁੱਟਣਗੇ। ਉਨ੍ਹਾਂ ਹਥਿਆਰਾਂ ਦੀ ਦੌੜ ਨੂੰ ਖਿੱਤੇ ਦੀ ਸ਼ਾਂਤੀ ਤੇ ਸਥਿਰਤਾ ਲਈ ਖ਼ਤਰਾ ਕਰਾਰ ਦਿੱਤਾ।

Facebook Comment
Project by : XtremeStudioz