Close
Menu

ਭਾਰਤ ਦਾ 222ਵਾਂ ਵਨ ਡੇ ਖਿਡਾਰੀ ਬਣਿਆ ਖਲੀਲ

-- 19 September,2018

ਦੁਬਈ : ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਭਾਰਤ ਵਲੋਂ ਵਨ ਡੇ ਕੌਮਾਂਤਰੀ ਕ੍ਰਿਕਟ ਖੇਡਣ ਵਾਲਾ 222ਵਾਂ ਖਿਡਾਰੀ ਬਣ ਗਿਆ ਹੈ। 20 ਸਾਲ ਦੇ ਖਲੀਲ ਨੇ ਏਸ਼ੀਆ ਕੱਪ ਵਿਚਟ ਮੰਗਲਵਾਰ ਨੂੰ ਇੱਥੇ ਹਾਂਗਕਾਂਗ ਵਿਰੁੱਧ ਡੈਬਿਊ ਕੀਤਾ। ਰਾਜਸਥਾਨ ਦੇ ਟੋਂਕ ਜ਼ਿਲੇ ਵਿਚ ਜਨਮਿਆ ਖਲੀਲ ਭਾਰਤ ਦੇ ਸਾਰੇ ਸਵਰੂਪਾਂ ਵਿਚ ਕੁਲ ਮਿਲ ਕੇ ਕੁਲ 361ਵਾਂ ਕੌਮਾਂਤਰੀ ਖਿਡਾਰੀ ਬਣਿਆ ਹੈ।

ਭਾਰਤ ਪਿਛਲੇ ਕੁਝ ਸਮੇਂ ਤੋਂ ਖੱਬੇ ਹੱਥ ਦੇ ਇਕ-ਅੱਧੇ ਤੇਜ਼ ਗੇਂਦਬਾਜ਼ ਵੀ ਭਾਲ ਵਿਚ ਹੈ ਤੇ ਇਹ ਵੀ ਵਜ੍ਹਾ ਹੈ ਕਿ ਚੋਣਕਾਰਾਂ ਨੇ ਇਸ਼ ਵਾਰ ਖਲੀਲ ‘ਤੇ ਦਾਅ ਖੇਡਿਆ ਹੈ, ਜਿਸਨੇ ਡੈਬਿਊ ਤੋਂ ਪਹਿਲਾਂ ਤਕ ਦੋ ਪਹਿਲੀ ਸ਼੍ਰੇਣੀ ਮੈਚਾਂ ਦੇ ਇਲਾਵਾ ਲਿਸਟ-ਏ ਵਿਚ 17 ਤੇ ਟੀ-20 ਵਿਚ 12 ਮੈਚ ਖੇਡੇ ਹਨ। ਉਹ ਭਾਰਤ-ਏ ਤੇ ਦਿੱਲੀ ਡੇਅਰਡੇਵਿਲਜ਼ ਵਲੋਂ ਆਈ.ਪੀ. ਐੱਲ. ਵਿਚ ਵੀ ਖੇਡ ਚੁੱਕਾ ਹੈ।

Facebook Comment
Project by : XtremeStudioz