Close
Menu

ਭਾਰਤ ਦੀ ਅੰਡਰ-16 ਟੀਮ WAFF ਚੈਂਪੀਅਨਸ਼ਿਪ ‘ਚ ਇਰਾਕ ਅਤੇ ਜਾਪਾਨ ਨਾਲ ਖੇਡੇਗੀ

-- 30 July,2018

ਨਵੀਂ ਦਿੱਲੀ : ਭਾਰਤ ਦੀ ਅੰਡਰ-16 ਫੁੱਟਬਾਲ ਟੀਮ ਇਕ ਅਗਸਤ ਤੋਂ ਕਿੰਗ ਅਬਦੁੱਲਾ ਦੁਜੇ ਅੰਤਰਰਾਸ਼ਟਰੀ ਸਟੇਡੀਅਮ ‘ਚ ਹੋਣ ਵਾਲੀ ਪੰਜਵੀਂ ਡਬਲਿਊ. ਏ. ਐੱਫ. ਐੱਫ. ਅੰਡਰ-16 ਚੈਂਪੀਅਨਸ਼ਿਪ ‘ਚ ਇਰਾਕ, ਜਾਪਾਨ, ਮੇਜ਼ਬਾਨ ਜੌਰਡਨ ਅਤੇ ਯਮਨ ਨਾਲ ਖੇਡੇਗੀ। ਏ. ਆਈ. ਐੱਫ. ਐੱਫ. ਨੇ ਭਾਰਤੀ ਖੇਡ ਅਧਿਕਾਰ ਦੇ ਨਾਲ ਮਿਲ ਕੇ ਇਹ ਦੌਰਾ ਤੈਅ ਕੀਤਾ ਹੈ। ਇਸ ਦਾ ਟੀਚਾ ਸਤੰਬਰ 2018 ‘ਚ ਮਲੇਸ਼ੀਆ ‘ਚ ਹੋਣ ਵਾਲੀ ਏ. ਐੱਫ. ਸੀ. ਅੰਡਰ-16 ਟੂਰਨਾਮੈਂਟ ਦੀ ਤਿਆਰੀ ਪੱਕੀ ਕਰਨਾ ਹੈ। ਰਾਸ਼ਟਰੀ ਅੰਡਰ-16 ਟੀਮ ਦੇ ਨਿਰਦੇਸ਼ਕ ਅਭਿਸ਼ੇਕ ਯਾਦਵ ਨੇ ਕਿਹਾ, ” ਅਸੀਂ ਤਿਆਰੀਆਂ ਦੇ ਆਖਰੀ ਦੌਰ ‘ਚ ਹਾਂ ਅਤੇ ਸਾਡਾ ਟੀਚਾ ਕੁਆਲੀਫਾਈ ਕਰ ਚੁੱਕੀ ਟੀਮਾਂ ਦੇ ਖਿਲਾਫ ਅਭਿਆਸ ਕਰਨਾ ਹੈ। ਇਸ ‘ਚ ਉਹ ਟੀਮਾਂ ਖੇਡ ਰਹੀਆਂ ਹਨ ਜੋ ਏ. ਐੱਫ. ਸੀ. ਅੰਡਰ-16 ਚੈਂਪੀਅਨਸ਼ਿਪ ਦੇ ਲਈ ਕੁਆਲੀਫਾਈ ਕਰ ਚੁੱਕੀਆਂ ਹਨ।

Facebook Comment
Project by : XtremeStudioz