Close
Menu

ਭਾਰਤ ਦੀ ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਾਲਦੀਵ ’ਤੇ ਜਿੱਤ

-- 09 February,2018

ਏਲੋਰ ਸੇਤਾਰ, ਦੁਨੀਆਂ ਦੇ ਪੰਜਵੇਂ ਨੰਬਰ ਦੇ ਖਿਡਾਰੀ ਕਿਦੰਬੀ ਸ੍ਰੀਕਾਂਤ ਦੀ ਅਗਵਾਈ ਵਿੱਚ ਭਾਰਤ ਨੇ ਮਾਲਦੀਵ ਨੂੰ ਅੱਜ ਇੱਥੇ 5-0 ਨਾਲ ਹਰਾ ਕੇ ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਮੁਕਾਬਲੇ ਵਿੱਚ ਸ਼ਾਨਦਾਰ ਜਿੱਤ ਦੀ ਸ਼ੁਰੂਆਤ ਕੀਤੀ। ਸ੍ਰੀਕਾਂਤ ਨੇ ਪਹਿਲੇ ਸਿੰਗਲ ਮੈਚ ਵਿੱਚ ਸ਼ਾਹਿਦ ਹੁਸੈਨ ਜਾਯਨ ਖਿਲਾਫ਼ ਇਕਪਾਸੜ ਮੁਕਾਬਲੇ ਵਿੱਚ 21-5, 21-6 ਨਾਲ ਜਿੱਤ ਦਰਜ ਕੀਤੀ। ਬੀ ਸਾਈ ਪ੍ਰਨੀਤ ਨੇ ਅਹਿਮਦ ਨਿਬਾਲ ਨੂੰ ਸਿਰਫ਼ 17 ਮਿੰਟ ਵਿੱਚ 21-10, 21-4 ਨਾਲ ਹਾਰ ਦਿੱਤੀ। ਸਮੀਰ ਵਰਮਾ ਨੇ ਤੀਜੇ ਸਿੰਗਲ ਵਿੱਚ ਮੁਹੰਮਦ ਅਰਸਲਾਨ ਨੂੰ ਬਿਲਕੁਲ ਹੀ ਇਕਤਰਫ਼ਾ ਮੁਕਾਬਲੇ ਵਿੱਚ 21-5, 21-1 ਨਾਲ ਹਰਾ ਕੇ ਭਾਰਤ ਨੂੰ 3-0 ਦੀ ਜੇਤੂ ਲੀਡ ਦਿਵਾਈ। ਪਹਿਲੇ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਨੇ ਹੁਸੈਨ ਜਾਯਨ ਅਤੇ ਸ਼ਹੀਮ ਹਸਨ ਅਫ਼ਸੀਮ ਨੂੰ 21-8, 21-8 ਨਾਲ ਸ਼ਿਕਸਤ ਦਿੱਤੀ ਜਿਸ ਤੋਂ ਬਾਅਦ ਅਰਜੁਨ ਐਮਆਰ ਅਤੇ ਸ਼ਲੋਕ ਰਾਮਚੰਦਰਨ ਨੇ ਮੁਹੰਮਦ ਅਰਸਲਾਨ ਅਲੀ ਅਤੇ ਅਹਿਮਦ ਨਿਬਾਲ ਨੂੰ ਹਰਾ ਕੇ ਭਾਰਤ ਦੀ 5-0 ਨਾਲ ਜਿੱਤ ਪੱਕੀ ਕੀਤੀ। ਏਸ਼ੀਆਈ ਟੀਮ ਚੈਂਪੀਅਨਸ਼ਿਪ ਥਾਮਸ ਕੱਪ ਦਾ ਕੁਆਲੀਫਾਈਰ ਵੀ ਹੈ ਅਤੇ ਸੈਮੀਫਾਈਨਲ ਵਿੱਚ ਥਾਂ ਬਣਾਉਣ ਵਾਲੀ ਟੀਮ ਨੂੰ ਮਈ ਦੌਰਾਨ ਬੈਂਕਾਕ ਵਿੱਚ ਖੇਡਣ ਦਾ ਅਧਿਕਾਰ ਮਿਲੇਗਾ। ਭਾਰਤੀ ਪੁਰਸ਼ ਟੀਮ ਕੱਲ ਨੂੰ ਇੰਡੋਨੇਸ਼ੀਆ ਨਾਲ ਭਿੜੇਗੀ ਜਦਕਿ ਮਹਿਲਾ ਟੀਮ ਦਾ ਸਾਹਮਣਾ ਜਾਪਾਨ ਨਾਲ ਹੋਵੇਗਾ।   

Facebook Comment
Project by : XtremeStudioz