Close
Menu

ਭਾਰਤ ਦੂਜੇ ਦੋਸਤਾਨਾ ਮੈਚ ਵਿਚ ਸਰਬੀਆ ਤੋਂ 1-3 ਨਾਲ ਹਾਰਿਆ

-- 19 September,2018

ਨਵੀਂ ਦਿੱਲੀ : ਭਾਰਤ ਦੀ ਅੰਡਰ-19 ਫੁੱਟਬਾਲ ਟੀਮ ਨੂੰ ਅਗਲੇ ਸਾਲ ਦੀ ਅੰਡਰ-19 ਏਸ਼ੀਆਈ ਚੈਂਪੀਅਨਸ਼ਿਪ ਦੀ ਤਿਆਰੀ ਲਈ ਯੁਰੋਪ ਦੌਰੇ ਦੇ ਦੂਜੇ ਦੋਸਤਾਨਾ ਮੈਚ ਵਿਚ ਮੇਜ਼ਬਾਨ ਸਰਬੀਆ ਖਿਲਾਫ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕੋਚ ਲਾਇਡ ਪਿੰਟੋ ਦੀ ਟੀਮ ਨੂੰ ਇਸ ਤੋਂ ਪਹਿਲਾਂ ਦੋਸਤਾਨਾ ਮੈਚ ਵਿਚ 0-2 ਨਾਲ ਹਾਰ ਝਲਣੀ ਪਈ ਸੀ। ਭਾਰਤ ਨੇ ਮੈਚ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਸਰਬੀਆਈ ਟੀਮ ‘ਤੇ ਦਬਾਅ ਬਣਾਇਆ। ਕਪਤਾਨ ਅਮਰਜੀਤ ਸਿੰਘ ਦੇ ਕਾਰਨਰ ‘ਤੇ ਹਾਲਾਂਕਿ ਮਿਡਫੀਲਡਰ ਜੈਕਸਨ ਹੈਡਰ ਗੋਲ ਕਰਨ ‘ਚ ਅਸਫਲ ਰਹੇ। ਸਰਬੀਆ ਨੇ ਇਸ ਤੋਂ ਬਾਅਦ ਬੋਜਾਨ ਦੀ ਸਿੰਗਲ ਕੋਸ਼ਿਸ਼ ਨਾਲ ਕੀਤੇ ਗੋਲ ਦੀ ਬਦੌਲਤ ਬੜ੍ਹਤ ਬਣਾਈ। ਬੋਜਾਨ ਨੇ 3 ਮਿਡਫੀਲਡਰਾਂ ਨੂੰ ਪੱਛਾੜਨ ਤੋਂ ਬਾਅਦ ਭਾਰਤੀ ਗੋਲਕੀਪਰ ਪ੍ਰਭਸੁਖਨ ਗਿਲ ਨੂੰ ਚਕਮਾ ਦੇ ਕੇ ਗੋਲ ਕੀਤਾ। ਓਗਨਜੇਨੋਵਿਚ ਨੇ ਸਰਬੀਆ ਦੇ ਵਲੋਂ ਦੂਜਾ ਗੋਲ ਕੀਤਾ। ਟੀਮ ਨੇ ਇਸ ਤੋਂ ਬਾਅਦ ਇਕ ਹੋਰ ਗੋਲ ਕਰ ਕੇ 3-0 ਦੀ ਬੜ੍ਹਤ ਬਣਾਈ। ਭਾਰਤ ਨੇ ਹਾਫ-ਟਾਈਮ ਤੋਂ ਪਹਿਲਾਂ ਰਹੀਮ ਅਲੀ ਦੇ ਗੋਲ ਨਾਲ ਸਕੋਰ 1-3 ਕੀਤਾ। ਦੂਜੇ ਹਾਫ ਵਿਚ ਦੋਵਾਂ ਟੀਮਾਂ ਵਿਚੋਂ ਕੋਈ ਵੀ ਗੋਲ ਨਾ ਕਰ ਸਕੀ।

Facebook Comment
Project by : XtremeStudioz