Close
Menu

ਭਾਰਤ ਨਾਲ ਮਿਲ ਕੇ ਕੰਮ ਕਰਨਾ ਪਹਿਲੀ ਤਰਜੀਹ: ਮਾਲਦੀਵਜ਼

-- 19 March,2019

ਮਾਲੇ, ਮਾਲਦੀਵਜ਼ ਨੇ ਅੱਜ ਮੁੜ ਦੁਹਰਾਇਆ ਕਿ ਭਾਰਤ ਨਾਲ ਮਿਲ ਕੇ ਕੰਮ ਕਰਨਾ ਉਸ ਦੀ ਪਹਿਲੀ ਤਰਜੀਹ ਹੈ ਅਤੇ ਉਹ ਭਾਰਤ ਦੀ ਸੁਰੱਖਿਆ ਤੇ ਰਣਨੀਤਕ ਚਿੰਤਾਵਾਂ ਬਾਰੇ ਸੰਵੇਦਨਸ਼ੀਲ ਹੈ। ਮਾਲਦੀਵਜ਼ ਨੇ ਇਹ ਗੱਲ ਭਾਰਤੀ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਨਾਲ ਗੱਲਬਾਤ ਤੋਂ ਬਾਅਦ ਕਹੀ। ਇਸ ਦੌਰਾਨ ਦੋਵਾਂ ਮੁਲਕਾਂ ਵਿਚਾਲੇ ਤਿੰਨ ਸਮਝੌਤੇ ਸਹੀਬੰਦ ਹੋਏ। ਮਾਲਦੀਵਜ਼ ਦੇ ਆਗੂਆਂ ਨੇ ਅਤਿਵਾਦ, ਖਾਸਕਰ ਸਰਹੱਦ ਪਾਰਲੀ ਦਹਿਸ਼ਤਗਰਦੀ, ਨਸ਼ਾ ਅਤੇ ਮਨੁੱਖੀ ਤਸਕਰੀ ਵਰਗੇ ਸੰਗਠਿਤ ਅਪਰਾਧਾਂ ਦੇ ਖਾਤਮੇ ਲਈ ਭਾਰਤ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਦੇ ਸਮਰਥਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਐਤਵਾਰ ਨੂੰ ਦੋ ਦਿਨਾਂ ਦੌਰੇ ’ਤੇ ਇਥੇ ਪੁੱਜੇ ਸਨ। ਮਾਲਦੀਵਜ਼ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਦੇ ਬੀਤੇ ਵਰ੍ਹੇ ਨਵੰਬਰ ਵਿੱਚ ਸੱਤਾ ’ਤੇ ਕਾਬਜ਼ ਹੋਣ ਬਾਅਦ ਭਾਰਤ ਨਾਲ ਇਹ ਪਹਿਲੀ ਦੁਵੱਲੀ ਵਾਰਤਾ ਹੈ। ਸ੍ਰੀਮਤੀ ਸਵਰਾਜ ਨੇ ਰਾਸ਼ਟਰਪਤੀ ਸੋਲਿਹ, ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ, ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਅਤੇ ਹੋਰਨਾਂ ਉੱਚ ਅਧਕਾਰੀਆਂ ਨਾਨ ਮੀਟਿੰਗ ਕੀਤੀ।
ਵਿਦੇਸ਼ ਮੰਤਰੀ ਅਤੇ ਸੋਲਿਹ ਨੇ ਦਸੰਬਰ 2018 ਦੇ ਦੌਰੇ ਬਾਅਦ ਦੁਵੱਲੇ ਸਬੰਧਾਂ ਵਿੱਚ ਹੋਏ ਵਿਕਾਸ ’ਤੇ ਚਰਚਾ ਕੀਤੀ। ਸ੍ਰੀਮਤੀ ਸਵਰਾਜ ਨੇ ਮਾਲਦੀਵਜ਼ ਦੇ ਗ੍ਰਹਿ ਮੰਤਰੀ ਇਮਰਾਨ ਅਬਦੁੱਲਾ ਨਾਲ ਸੋਮਵਾਰ ਨੂੰ ਮੀਟਿੰਗ ਕੀਤੀ ਅਤੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਦਮ ਚੁੱਕੇ ਜਾਣ ’ਤੇ ਚਰਚਾ ਕੀਤੀ। ਭਾਰਤ ਨੇ ਮਾਲਦੀਵਜ਼ ਨੂੰ ਭਰੋਸਾ ਦਿੱਤਾ ਕਿ ਭਾਰਤ ਉਸ ਦੀ ਇਥੇ ਕਿ੍ਕਟ ਸਟੇਡੀਅਮ ਬਣਾਉਣ ਦੀ ਬੇਨਤੀ ’ਤੇ ਜ਼ਰੂਰ ਵਿਚਾਰ ਕਰੇਗਾ। ਦੋਵੇਂ ਵਿਦੇਸ਼ ਮੰਤਰੀਆਂ ਨੇ ਖਿੱਤੇ ਵਿੱਚ ਸਾਂਤੀ ਅਤੇ ਸੁਰੱਖਿਆ ਬਰਕਰਾਰ ਰੱਖਣ ਦੀ ਸਹਿਮਤ ਦਿੱਤੀ।

Facebook Comment
Project by : XtremeStudioz