Close
Menu

ਭਾਰਤ ਨੂੰ ਸਰਹੱਦ ’ਤੇ ਵੱਧ ਰਹੇ ਤਣਾਅ ਦੇ ਪਿਛੋਕੜ ’ਚ ਵਿਦੇਸ਼ ਨੀਤੀ ਨਾਲ ਨਿਪਟਣ ਬਾਰੇ ਮੁੜ ਗੌਰ ਕਰਨਾ ਚਾਹੀਦਾ- ਜਾਖੜ

-- 20 July,2017

ਮੋਗਾ, 20 ਜੁਲਾਈ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਰਹੱਦ ਉੱਤੇ ਮੁੱਠ-ਭੇੜਾਂ ’ਚ ਵਾਧਾ ਹੋਣ ਅਤੇ ਭਾਰਤੀਫੌਜੀਆਂ ਦੀਆਂ ਮੌਤਾਂ ਦੇ ਕਾਰਨ ਵੱਧ ਰਹੇ ਤਣਾਅ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੂੰ ਆਪਣੀ ਵਿਦੇਸ਼ ਨੀਤੀ ’ਤੇ ਮੁੜ ਗੌਰ ਕਰਨ ਦੀ ਅਪੀਲਕੀਤੀ ਹੈ।
ਜੰਮੂ -ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿਚ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਕਾਰਨ ਸ਼ਹੀਦ ਹੋਏ ਸਿਪਾਹੀ ਜਸਪ੍ਰੀਤ ਸਿੰਘ ਦੇਸਸਕਾਰ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਸ਼ਾਮਲ ਹੋਣ ਤੋਂ ਬਾਅਦ ਸ੍ਰੀ ਜਾਖੜ ਪੱਤਰਕਾਰਾਂ ਨਾਲ ਗਲਬਾਤ ਕਰ ਰਹੇਸਨ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ ਹਿੱਤਾਂ ਦੇ ਸਬੰਧ ਵਿਚ ਵਿਦੇਸ਼ ਨੀਤੀ ਦੇ ਸਾਰੇ ਮੁੱਦਿਆਂ ਉੱਤੇ ਕਾਂਗਰਸਭਾਰਤ ਸਰਕਾਰ ਨਾਲ ਖੜੇ ਰਹਿਣ ਨੂੰ ਵਚਨਬੱਧ ਹੈ ਪਰ ਇਸ ਸਮੇਂ ਜ਼ਮੀਨੀ ਹਕੀਕਤਾਂ ਵਿਚ ਆਈ ਤਬਦੀਲੀ ਦੇ ਮੱਦੇਨਜ਼ਰ ਕੇਂਦਰ ਸਰਕਾਰਨੂੰ ਆਪਣੀ ਨੀਤੀ ਬਾਰੇ ਮੁੜ ਗੌਰ ਕਰਨਾ ਚਾਹੀਦਾ ਹੈ।
ਉਨਾਂ ਕਿਹਾ ਕਿ ਰਾਸ਼ਟਰੀ ਹਿੱਤਾਂ ਦੇ ਮੁੱਦਿਆਂ ਉੱਤੇ ਸਿਆਸੀ ਆਮ ਸਹਿਮਤੀ ਭਾਰਤੀ ਸਿਆਸਤ ਦੀ ਮੁੱਖ ਵਿਸ਼ੇਸ਼ਤਾ ਹੈ ਅਤੇ ਕਾਂਗਰਸਅੰਤਰਰਾਸ਼ਟਰੀ ਸਬੰਧਾਂ ਅਤੇ ਵਿਵਾਦਾਂ ਦੇ ਸਾਹਮਣੇ ਆਉਣ ਉੱਤੇ ਸਰਕਾਰ ਦਾ ਸਮਰਥਨ ਕਰਨ ਲਈ ਹਮੇਸ਼ਾਂ ਹੀ ਮੋਹਰੀ ਰਹੀ ਹੈ। ਉਨਾਂਕਿਹਾ ਕਿ ਕਾਂਗਰਸ ਦੀ ਗੁਟਨਿਰਲੇਪ ਨੀਤੀ ਨੇ ਮੌਜੂਦਾ ਵਰਤਾਰੇ ਦੇ ਸਬੰਧ ਵਿਚ ਸਾਰਥਕ ਨਤੀਜੇ ਨਹੀਂ ਕੱਢੇ ਅਤੇ ਤਣਾਅ ਵਿਚ ਵਾਧਾਹੋਇਆ ਹੈ।
ਉਨਾਂ ਕਿਹਾ ਕਿ ਜ਼ਮੀਨੀ ਪੱਧਰ ਉੱਤੇ ਪੈਦਾ ਹੋਈਆਂ ਸਥਿਤੀਆਂ ਕਾਰਨ ਇਸ ਗੱਲ ਉੱਤੇ ਮੁੜ ਗੌਰ ਕੀਤੇ ਜਾਣ ਦੀ ਬਹੁਤ ਜ਼ਿਆਦਾਜ਼ਰੂਰਤ ਹੈ ਕਿ ਭਾਰਤ ਇਨਾਂ ਸਥਿਤੀਆਂ ਵਿਚ ਕਿਸ ਤਰਾਂ ਵਿਦੇਸ਼ੀ ਨੀਤੀ ਦੇ ਮਾਮਲਿਆਂ ਨਾਲ ਨਿਪਟੇ। ਉਨਾਂ ਕਿਹਾ ਕਿ ਭਾਵੇਂ ਦੇਸ਼ ਲਈਆਪਣੀਆਂ ਜਾਨਾਂ ਨਿਛਾਵਰ ਕਰਨ ਵਿਚ ਰੱਤੀ ਭਰ ਵੀ ਹਿਚਕਚਾਹਟ ਨਾ ਵਰਤਣ ਵਾਲੇ ਆਪਣੇ ਫੌਜੀਆਂ ਉੱਤੇ ਪੂਰੇ ਰਾਸ਼ਟਰ ਨੂੰ ਮਾਣ ਹੈਪਰ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਇਹ ਯਕੀਨੀ ਬਣਾਵੇ ਕਿ ਉਨਾਂ ਦੀਆਂ ਕੁਰਬਾਨੀਆਂ ਜਾਇਆ ਨਾ ਜਾਣ।
ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਫੌਜੀਆਂ ਦੀ ਸ਼ਹਾਦਤਾਂ ਨੂੰ ਫੋਟੋ ਖਿਚਵਾਉਣ ਦੇ ਮੌਕੇ ਵਜੋਂ ਵਰਤਣ ਜਾਂ ਫੜਮਾਰਨ ਵਾਲੇਦਾਅਵੇ ਕਰਨ ਦੀ ਬਜਾਏ ਸਾਨੂੰ ਜ਼ਮੀਨੀ ਹਕੀਕਤਾਂ ਉੱਤੇ ਨੇੜਿਓਂ ਨਜ਼ਰ ਮਾਰਨੀ ਚਾਹੀਦੀ ਹੈ ਅਤੇ ਸਰਹੱਦ ਉੱਤੇ ਬਦਲੀਆਂ ਹੋਈਆਂ ਹਾਲਤਾਂਦੇ ਮੱਦੇਨਜ਼ਰ ਕਾਰਵਾਈ ਕਰਨੀ ਚਾਹੀਦੀ ਹੈ।
ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਭਾਵੇਂ ਭਾਰਤ ਕੋਈ ਹੋਰ ਸਰਜਿਕਲ ਸਟ੍ਰਾਇਕ ਕਰੇ ਜਾਂ ਨਾ ਕਰੇ ਉਹ ਇਸ ਬਾਰੇਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਉਹ ਲਾਜ਼ਮੀ ਤੌਰ ’ਤੇ ਇਹ ਮਹਿਸੂਸ ਕਰਦੇ ਹਨ ਕਿ ਮੌਜੂਦਾ ਸਥਿਤੀਆਂ ਵਿਚ ਉੱਚੇ ਅਤੇ ਖੋਖਲੇਦਾਅਵੇ ਕਰਨ ਦੀ ਬਜਾਏ ਪਰੌੜ ਤਰੀਕੇ ਨਾਲ ਰਾਜਦੂਤਕ ਪੱਧਰ ਉੱਤੇ ਇਸ ਸਥਿਤੀ ਨੂੰ ਮੋੜਾ ਦੇਣ ਦੀ ਜ਼ਰੂਰਤ ਹੈ।

Facebook Comment
Project by : XtremeStudioz