Close
Menu

ਭਾਰਤ ਨੇ ਸ੍ਰੀਲੰਕਾ ਨੂੰ 13 ਦੌੜਾਂ ਨਾਲ ਹਰਾਇਆ

-- 21 September,2018

ਕਤੁਨਾਇਕੇ (ਸ੍ਰੀਲੰਕਾ),  ਜੇਮਿਮਾ ਰੌਡ੍ਰਿਗਜ਼ ਅਤੇ ਪੂਨਮ ਯਾਦਵ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਇੱਥੇ ਅੱਜ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਟੀ-20 ਕੌਮਾਂਤਰੀ ਮੈਚ ਵਿੱਚ ਸ੍ਰੀਲੰਕਾ ’ਤੇ 13 ਦੌੜਾਂ ਨਾਲ ਜਿੱਤ ਦਰਜ ਕੀਤੀ। ਮੁਟਿਆਰ ਜੇਮਿਮਾ ਨੇ 15 ਗੇਂਦਾਂ ਵਿੱਚ 36 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਇੱਕ ਓਵਰ ਵਿੱਚ ਛੇ ਛੱਕੇ ਮਾਰੇ ਅਤੇ ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।
ਇਸ 18 ਸਾਲ ਦੀ ਬੱਲੇਬਾਜ਼ ਨੇ ਵਿਕਟਕੀਪਰ ਤਾਨੀਆ ਭਾਟੀਆ (35 ਗੇਂਦਾਂ ਵਿੱਚ 46 ਦੌੜਾਂ) ਅਤੇ ਅਨੁਜਾ ਪਾਟਿਲ (29 ਗੇਂਦਾਂ ਵਿੱਚ 36 ਦੌੜਾਂ) ਨਾਲ ਮਿਲ ਕੇ ਭਾਰਤ ਦੀ 20 ਓਵਰਾਂ ਵਿੱਚ ਅੱਠ ਵਿਕਟਾਂ ’ਤੇ 168 ਦੌੜਾਂ ਬਣਾਉਣ ਵਿੱਚ ਮਦਦ ਕੀਤੀ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਸ੍ਰੀਲੰਕਾ ਦੀ ਸ਼ੁਰੂਆਤ ਸ਼ਾਨਦਾਰ ਰਹੀ। ਯਸ਼ੋਦਾ ਮੈਂਡਿਸ (12 ਗੇਂਦਾਂ ਵਿੱਚ 32 ਦੌੜਾਂ) ਅਤੇ ਚਾਮਰੀ ਅੱਟਾਪੱਟੂ (22 ਗੇਂਦਾਂ ਵਿੱਚ 27 ਦੌੜਾਂ) ਨੇ ਮਿਲ ਕੇ 2.5 ਓਵਰਾਂ ਵਿੱਚ 39 ਦੌੜਾਂ ਦੀ ਸਾਂਝੇਦਾਰੀ ਕੀਤੀ। ਅਰੁੰਧਤੀ ਰੈਡੀ ਨੇ ਯਸ਼ੋਦਾ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਦਾ ਅੰਤ ਕੀਤਾ।
ਸ੍ਰੀਲੰਕਾਈ ਟੀਮ ਲੈਅ ਵਿੱਚ ਸੀ, ਪਰ ਲੈੱਗ ਸਪਿੰਨਰ ਪੂਨਮ ਨੇ ਲਗਾਤਾਰ ਵਿਕਟਾਂ ਝਟਕਾ ਕੇ ਉਸ ਤੋਂ ਮੈਚ ਖੋਹ ਲਿਆ, ਜਿਸ ਕਾਰਨ ਟੀਮ 19.3 ਓਵਰਾਂ ਵਿੱਚ 155 ਦੌੜਾਂ ’ਤੇ ਢੇਰ ਹੋ ਗਈ।
ਆਗਰਾ ਦੀ 27 ਸਾਲਾ ਖਿਡਾਰਨ ਨੇ ਚਾਰ ਓਵਰਾਂ ਵਿੱਚ 26 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਰਾਧਾ ਯਾਦਵ ਅਤੇ ਹਰਮਨਪ੍ਰੀਤ ਕੌਰ ਨੇ ਵੀ ਦੋ-ਦੋ ਵਿਕਟਾਂ ਪ੍ਰਾਪਤ ਕੀਤੀਆਂ।

Facebook Comment
Project by : XtremeStudioz