Close
Menu

ਭਾਰਤ, ਪਾਕਿ ਵਿਚਾਲੇ ਸਰਹੱਦ ‘ਤੇ ਝੜਪ ਮੰਦਭਾਗਾ : ਸਿਰੀਸੇਨਾ

-- 15 October,2018

ਕੋਲੰਬੋ— ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਸਰਹੱਦ ‘ਤੇ ਝੜਪ ਮੰਦਭਾਗਾ ਹੈ। ਉਨ੍ਹਾਂ ਨੇ ਇਹ ਗੱਲ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮੌਕੇ ਸ਼੍ਰੀਲੰਕਾ ਦੀ ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਿਤ ਕਰਦੇ ਸਮੇਂ ਕਹੀ। ਸਿਰੀਸੇਨਾ ਨੇ ਸੰਬੋਧਨ ਲਈ ਸੰਸਦ ਦਾ ਵਿਸ਼ੇਸ਼ ਦੌਰਾ ਕੀਤਾ। ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸੰਸਦ ਦਾ ਇਹ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ। ਗਾਂਧੀ ਦੀ ਜ਼ਿੰਦਗੀ ਤੇ ਪਾਕਿਸਤਾਨ ਦੀ ਸਥਾਪਨਾ ‘ਤੇ ਇਸ ‘ਚ ਦਿੱਤੇ ਗਏ ਹਵਾਲਿਆਂ ਨੂੰ ਯਾਦ ਕਰਦੇ ਹੋਏ ਸਿਰੀਸੇਨਾ ਨੇ ਕਿਹਾ, ”ਪਾਕਿਸਤਾਨ ਬਣਨ ‘ਤੇ ਉਹ ਰੋ ਪਏ।” ਵਿਸ਼ੇਸ਼ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਕਿਹਾ, ”ਮਹਾਤਮਾ ਗਾਂਧੀ ਸਾਡੇ ਸਾਰਿਆਂ ਦੇ ਹਨ। ਉਨ੍ਹਾਂ ਨੇ ਗੁਆਂਢ ਦੇ ਸ਼੍ਰੀਲੰਕਾ ਵਰਗੇ ਦੇਸ਼ਾਂ ‘ਚ ਸੁਤੰਤਰਤਾ ਅੰਦੋਲਨ ਨੂੰ ਪ੍ਰੇਰਿਤ ਕੀਤਾ।” ਮੁੱਖ ਵਿਰੋਧੀ ਤੇ ਤਮਿਲ ਦਲ ਦੇ ਨੇਤਾ ਆਰ ਸਮਪਨਥਨ ਨੇ ਕਿਹਾ ਕਿ ਸ਼੍ਰੀਲੰਕਾ ‘ਚ ਤਮਿਲ ਘੱਟ ਗਿਣਤੀ ਭਾਈਚਾਰੇ ਨੂੰ ਆਪਣੀ ਸਿਆਸੀ ਸੁਤੰਤਰਤਾ ਲਈ ਆਪਣੇ ਸੰਘਰਸ਼ ‘ਚ ਗਾਂਧੀ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, ”ਜੇਕਰ ਅਸੀਂ ਗਾਂਧੀ ਦੇ ਦੱਸੇ ਮੁਤਾਬਕ ਸੱਤਿਆਗ੍ਰਹਿ, ਨਾਫਰਮਾਨੀ ਤੇ ਅਹਿੰਸਾ ਦਾ ਸਹਾਰਾ ਲਿਆ ਹੁੰਦਾ ਤਾਂ ਅਸੀਂ ਹਥਿਆਰਬੰਦ ਸੰਘਰਸ਼ ਨੂੰ ਟਾਲ ਸਕਦੇ ਸੀ।”

Facebook Comment
Project by : XtremeStudioz