Close
Menu

ਭਾਰਤ ਵਿਰੁੱਧ ਅਤਿਵਾਦੀ ਗਤੀਵਿਧੀਆਂ ਦੀ ਆਗਿਆ ਨਹੀਂ ਦਿਆਂਗੇ: ਬੰਗਲਾਦੇਸ਼

-- 16 July,2018

ਢਾਕਾ, ਬੰਗਲਾਦੇਸ਼ ਨੇ ਅੱਜ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਉਹ ਆਪਣੀ ਧਰਤੀ ਤੋਂ ਗਵਾਂਢੀ ਦੇਸ਼ ਵਿਰੁੱਧ ਅਤਿਵਾਦੀ ਗਤੀਵਿਧੀਆਂ ਦੀ ਆਗਿਆ ਨਹੀਂ ਦੇਵੇਗਾ। ਬੰਗਲਾਦੇਸ਼ ਦੌਰੇ ਉੱਤੇ ਪੁੱਜੇ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਭਰੋਸਾ ਦਿੰਦਿਆਂ ਉਨ੍ਹਾਂ ਦੇ ਬੰਗਲਾਦੇਸ਼ੀ ਹਮਰੁਤਬਾ ਅਸਦਉਜ਼ਮਾਨ ਖਾਨ ਨੇ ਕਿਹਾ ਕਿ ਬੰਗਲਾਦੇਸ਼ ਆਪਣੇ ਗਵਾਂਢੀ ਦੇਸ਼ਾਂ ਖਾਸ ਤੌਰ ਉੱਤੇ ਭਾਰਤ ਵਿਰੁੱਧ ਕਿਸੇ ਵੀ ਪ੍ਰਕਾਰ ਦੀ ਅਤਿਵਾਦੀ ਗਤੀਵਿਧੀ ਦੀ ਆਗਿਆ ਨਹੀਂ ਦੇਵੇਗਾ ਅਤੇ ਨਾ ਹੀ ਕਿਸੇ  ਪ੍ਰਕਾਰ ਦੀ ਅਤਿਵਾਦੀ ਗਤੀਵਿਧੀ ਨੂੰ ਬਰਦਾਸ਼ਤ ਕਰੇਗਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਜੋ ਇੱਥੇ ਤਿੰਨ ਰੋਜ਼ਾ ਦੌਰੇ ਉੱਤੇ ਪੁੱਜੇ ਹਨ, ਬੰਗਾਲਾਦੇਸ਼ ਦੇ ਗ੍ਰਹਿ ਮੰਤਰੀ ਨਾਲ 6ਵੀਂ ਭਾਰਤ-ਬੰਗਲਾਦੇਸ਼ ਗ੍ਰਹਿ ਮੰਤਰੀ ਪੱਧਰ ਦੀ ਮੀਟਿੰਗ ਦੀ ਸਾਂਝੇ ਤੌਰ ਉੱਤੇ ਪ੍ਰਧਾਨਗੀ ਕੀਤੀ।

Facebook Comment
Project by : XtremeStudioz