Close
Menu

ਭਾਰਤ ਵੱਲੋਂ ਵਿਰੋਧ ਤੋਂ ਬਾਅਦ ਸਾਬਕਾ ਆਈ. ਜੀ. ਤਜਿੰਦਰ ਸਿੰਘ ਢਿੱਲੋਂ ਨੂੰ ਮਿਲੀ ਕੈਨੇਡਾ ‘ਚ ਐਂਟਰੀ

-- 26 May,2017

ਟੋਰਾਂਟੋ— ਭਾਰਤ ਦੀ ਸੈਂਟਰਲ ਰਿਜ਼ਰਵ ਫੋਰਸ (ਸੀ. ਆਰ. ਪੀ. ਐੱਫ.) ਦੇ ਰਿਟਾਇਰਡ ਤਜਿੰਦਰ ਸਿੰਘ ਢਿੱਲੋਂ ਨੂੰ ਬੀਤੇ ਹਫਤੇ ਵੈਨਕੂਵਰ ਦੇ ਏਅਰਪੋਰਟ ਤੋਂ ਬੇਰੰਗ ਮੋੜੇ ਜਾਣ ਤੋਂ ਬਾਅਦ ਉਹ ਅੱਜ ਦੁਬਾਰਾ ਟੋਰਾਂਟੋ ਪਹੁੰਚ ਗਏ ਹਨ। ਇੱਥੇ ਦੱਸ ਦੇਈਏ ਕਿ ਬੀਤੇ ਹਫਤੇ ਕੈਨੇਡੀਅਨ ਅਧਿਕਾਰੀਆਂ ਨੇ ਸਖਤ ਪੁੱਛ-ਪੜਤਾਲ ਤੋਂ ਬਾਅਦ ਵੈਨਕੂਵਰ ਏਅਰਪੋਰਟ ਤੋਂ ਹੀ ਢਿੱਲੋਂ ਨੂੰ ਵਾਪਸ ਮੋੜ ਦਿੱਤਾ ਸੀ। ਉਸ ਤੋਂ ਬਾਅਦ ਇਹ ਮੁੱਦਾ ਕੈਨੇਡਾ ਅਤੇ ਭਾਰਤ ਸਰਕਾਰਾਂ ਵਿਚਕਾਰ ਚਰਚਾ ਦਾ ਵਿਸ਼ਾ ਬਣ ਗਿਆ। ਇਸ ਤੋਂ ਬਾਅਦ ਕੈਨੇਡਾ ਨੇ ਇਸ ਗੱਲ ‘ਤੇ ਅਫਸੋਸ ਦਾ ਪ੍ਰਗਟਾਵਾ ਵੀ ਕੀਤਾ ਸੀ। ਇਸੇ ਦੌਰਾਨ ਨਵੀਂ ਦਿੱਲੀ ਪੁੱਜਣ ਤੋਂ ਬਾਅਦ ਢਿੱਲੋਂ ਨਾਲ ਕੈਨੇਡਾ ਦੇ ਦੂਤਘਰ ਤੋਂ ਕੌਂਸਲਰ ਜਨਰਲ ਦੇ ਸਟਾਫ ਨੇ ਆਪ ਸੰਪਰਕ ਕਰਕੇ ਉਨ੍ਹਾਂ ਦਾ ਵੀਜ਼ਾ ਬਹਾਲ ਕਰ ਦਿੱਤਾ। ਏਅਰ ਕੈਨੇਡਾ ਦੀ ਦਿੱਲੀ ਤੋਂ ਸਿੱਧੀ ਫਲਾਈਟ ਦੀ ਟਿਕਟ ਦੇ ਕੇ ਉਨ੍ਹਾਂ ਨੂੰ ਟੋਰਾਂਟੋ ਰਵਾਨਾ ਕੀਤਾ। 
ਟੋਰਾਂਟੋ ਪੁੱਜੇ ਤਜਿੰਦਰ ਸਿੰਘ ਨੇ ਕਿਹਾ ਕਿ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਉਨ੍ਹਾਂ ਨਾਲ ਬੇਲੋੜੀ ਬਹਿਸ ਵਿਚ ਪਏ ਸਨ। ਦੱਸਿਆ ਜਾ ਰਿਹਾ ਹੈ ਕਿ ਕੈਨੇਡੀਅਨ ਅਧਿਕਾਰੀਆਂ ਨੇ ਸੀ. ਆਰ. ਪੀ. ਐੱਫ. ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਸੀ। ਟੋਰਾਂਟੋ ਪੁੱਜਣ ਤੋਂ ਬਾਅਦ ਢਿੱਲੋਂ ਨੇ ਕੈਨੇਡੀ ਦੀ ਭਾਰਤ ਸਥਿਤ ਅੰਬੈਸੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।

Facebook Comment
Project by : XtremeStudioz