Close
Menu

ਭੀਮ ਆਰਮੀ ਬੀ.ਜੇ.ਪੀ ਦਾ ਪ੍ਰੋਡਕਟ, ਬਸਪਾ ਨਾਲ ਕੋਈ ਸੰਬੰਧ ਨਹੀਂ: ਮਾਇਆਵਤੀ

-- 25 May,2017

ਲਖਨਊ— ਬਸਪਾ ਸੁਪਰੀਮੋ ਮਾਇਆਵਤੀ ਨੇ ਸਹਾਰਨਪੁਰ ਹਿੰਸਾ ਨੂੰ ਲੈ ਕੇ ਬੀ.ਜੇ.ਪੀ ‘ਤੇ ਨਿਸ਼ਾਨਾ ਸਾਧਿਆ ਹੈ। ਮਾਇਆਵਤੀ ਨੇ ਕਿਹਾ ਸਹਾਰਨਪੁਰ ‘ਚ ਬੀ.ਐਸ.ਪੀ ਦੇ ਲੋਕਾਂ ਦਾ ਮੰਨਣਾ ਹੈ ਕਿ ਭੀਮ ਆਰਮੀ ਪੂਰੀ ਤਰ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਦਾ ਹੀ ਪ੍ਰੋਡਕਟ ਹੈ।
ਵੀਰਵਾਰ ਨੂੰ ਪ੍ਰੈਸ ਕਾਨਫਰੰਸ ‘ਚ ਮਾਇਆਵਤੀ ਨੇ ਕਿਹਾ ਕਿ ਸਹਾਰਨਪੁਰ ‘ਚ ਬਸਪਾ ਦੇ ਲੋਕਾਂ ਦਾ ਮੰਨਣਾ ਹੈ ਕਿ ਭੀਮ ਆਰਮੀ ਪੂਰੀ ਤਰ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਦਾ ਹੀ ਪ੍ਰੋਡਕਟ ਹੈ। ਪ੍ਰੈਸ ਕਾਨਫਰੰਸ ‘ਚ ਬਸਪਾ ਸੁਪਰੀਮੋ ਮਾਇਆਵਤੀ ਨੇ ਅੱਗੇ ਕਿਹਾ ਕਿ ਮੇਰੇ ਭਰਾ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਭੀਮ ਆਰਮੀ ਨਾਲ ਕੋਈ ਸੰਬੰਧ ਨਹੀਂ ਹੈ। ਭੀਮ ਆਰਮੀ ਅਤੇ ਬਸਪਾ ਵਿਚਕਾਰ ਸੰਬੰਧ ਦੇ ਦੋਸ਼ਾਂ ਦੀ ਮਾਇਆਵਤੀ ਨੇ ਨਿੰਦਾ ਵੀ ਕੀਤੀ। ਉਨ੍ਹਾਂ ਨੇ ਯੋਗੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਨੇ ਬਸਪਾ ਖਿਲਾਫ ਝੂਠੀ ਰਿਪੋਰਟ ਬਣਾਈ ਹੈ।

Facebook Comment
Project by : XtremeStudioz