Close
Menu

ਭੀਮ ਸੈਨਾ ਦਾ ਉਭਾਰ, ਮਾਇਆਵਤੀ ਨੂੰ ਵੰਗਾਰ

-- 27 May,2017

ਲਖਨਊ, ਦਲਿਤ ਜਥੇਬੰਦੀ ਭੀਮ ਸੈਨਾ ਦਾ ਉਭਾਰ ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਲਈ ਕਈ ਚੁਣੌਤੀਆਂ ਖੜ੍ਹੀਆਂ ਕਰ ਰਿਹਾ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਮਹਿਜ਼ 19 ਸੀਟਾਂ ਲੈ ਕੇ ਬਸਪਾ ਅਜੇ ਸਦਮੇ ਤੋਂ ਬਾਹਰ ਵੀ ਨਹੀਂ ਆਈ ਸੀ ਕਿ ਭੀਮ ਸੈਨਾ ਨੇ ਸਹਾਰਨਪੁਰ ਦੀਆਂ ਝੜਪਾਂ ਦੇ ਸਬੰਧ ’ਚ ਉਨ੍ਹਾਂ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ।
ਉੱਤਰੀ ਭਾਰਤ ਦੇ ਸੱਤ ਸੂਬਿਆਂ ’ਚ ਦਲਿਤ ਨੌਜਵਾਨਾਂ ਦੀ ਜਥੇਬੰਦੀ ਨੂੰ ਨੌਜਵਾਨ ਵਕੀਲ ਚੰਦਰਸ਼ੇਖਰ ਨੇ ਦੋ ਸਾਲ ਪਹਿਲਾਂ ਸਹਾਰਨਪੁਰ ’ਚ ਬਣਾਇਆ ਸੀ। ਚੰਦਰਸ਼ੇਖਰ ਸ਼ਬੀਰਪੁਰ ਨੇੜਲੇ ਪਿੰਡ ਛੁਟਮਲਪੁਰ ਦਾ ਵਸਨੀਕ ਹੈ ਜੋ ਝੜਪਾਂ ਦਾ ਮੁੱਖ ਕੇਂਦਰ ਰਿਹਾ। ਭੀਮ ਸੈਨਾ ਸਹਾਰਨਪੁਰ ਦੇ ਭਾਦੋ ਪਿੰਡ ’ਚ ਦੋ ਸਾਲ ਪਹਿਲਾਂ ਸਕੂਲ ਖੋਲ੍ਹ ਕੇ ਦਲਿਤ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਰਹੀ ਹੈ। ਇਹ ਸਕੂਲ ਅਪਰੈਲ ’ਚ ਚਰਚਾ ’ਚ ਉਸ ਸਮੇਂ ਆਇਆ ਜਦੋਂ ਅੰਬੇਡਕਰ ਜਯੰਤੀ ’ਤੇ ਕੱਢੇ ਗਏ ਜਲੂਸ ਨੂੰ ਰਾਜਪੂਤਾਂ ਨੇ ਰੋਕ ਦਿੱਤਾ ਸੀ। ਭੀਮ ਸੈਨਾ ਵੱਲੋਂ ਬਸਪਾ ਦੇ ਗੜ੍ਹ ਪੱਛਮੀ ਯੂਪੀ ’ਚ ਦਲਿਤਾਂ ਨੂੰ ਭਰਮਾਉਣ ’ਤੇ ਮਾਇਆਵਤੀ ਫਿਕਰਮੰਦ ਹੋ ਗਈ। ਦਿੱਲੀ ’ਚ ਪਿਛਲੇ ਐਤਵਾਰ ਨੂੰ ਸਹਾਰਨਪੁਰ ਦੀਆਂ ਘਟਨਾਵਾਂ ਨੂੰ ਲੈ ਕੇ ਕੀਤੇ ਗਏ ਜ਼ੋਰਦਾਰ ਮੁਜ਼ਾਹਰੇ ਤੋਂ ਬਾਅਦ ਭੀਮ ਸੈਨਾ ਨੇ ਕੌਮੀ ਸਿਆਸਤ ’ਚ ਵੀ ਦਸਤਕ ਦੇ ਦਿੱਤੀ ਹੈ। ਸਹਾਰਨਪੁਰ ਦਾ ਦੌਰਾ ਕਰਨ ਤੋਂ ਬਾਅਦ ਮਾਇਆਵਤੀ ਵੱਲੋਂ ਖ਼ਿੱਤੇ ’ਚ ਪਾਰਟੀ ਕਾਡਰ ਨੂੰ ਸਰਗਰਮ ਕਰਨ ਦੀ ਯੋਜਨਾ ਹੈ। 2014 ਨੂੰ ਛੱਡ ਕੇ ਪਹਿਲੀ ਵਾਰ ਹੈ ਕਿ ਉਹ ਪੀੜਤਾਂ ਨੂੰ ਮਿਲਣ ਲਈ ਸਹਾਰਨਪੁਰ ਗਈ। ਮਾਹਿਰਾਂ ਮੁਤਾਬਕ ਆਉਂਦੇ ਦਿਨਾਂ ’ਚ ਮਾਇਆਵਤੀ ਵੱਧ ਸਰਗਰਮੀ ਦਿਖਾਏਗੀ।

Facebook Comment
Project by : XtremeStudioz