Close
Menu

ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਜਪਾਨ ਦੇ ਓਲੰਪਿਕ ਮੁਖੀ ਅਹੁਦਾ ਛੱਡਣਗੇ

-- 20 March,2019

ਟੋਕੀਓ, 20 ਮਾਰਚ
ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਜਾਪਾਨ ਦੇ ਓਲੰਪਿਕ ਕਮੇਟੀ ਦੇ ਮੁਖੀ ਸੁਨੇਕਾਜੂ ਤਾਕੇਦਾ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਜੂਨ ਤੋਂ ਬਾਅਦ ਆਪਣੇ ਅਹੁਦੇ ਛੱਡ ਦੇਣਗੇ। ਤਾਕੇਦਾ ਨੇ ਕਿਹਾ ਕਿ ਉਨ੍ਹਾਂ ਦਾ ਕਾਰਜਭਾਰ ਜੂਨ ਵਿੱਚ ਖਤਮ ਹੋ ਰਿਹਾ ਹੈ ਅਤੇ ਇਸ ਤੋਂ ਬਾਅਦ ਉਹ ਅੱਗੇ ਕੰੰਮ ਕਾਜ਼ ਜਾਰੀ ਨਹੀਂ ਰੱਖਣਗੇ। ਉੁਨ੍ਹਾਂ ਨੇ ਇੱਕ ਵਾਰ ਫਿਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਤਾਕੇਦਾ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸ਼ਕਤੀਸ਼ਾਲੀ ਮੈਂਬਰ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਖੁਦ ਦਾ ਫੈਸਲਾ ਹੈ ਕਿ ਉਹ ਅਹੁਦਾ ਛੱਡ ਰਹੇ ਹਨ। ਉਨ੍ਹਾਂ ਕਮੇਟੀ ਦੇ ਕਾਰਜਕਾਰਨੀ ਬੋਰਡ ਦੀ ਮੀਟਿੰਗ ਵਿੱਚ ਕਿਹਾ,‘ ਮੈਂ ਜੇਓਸੀ ਦੇ ਭਵਿੱਖ ਨੂੰ ਨੌਜਵਾਨ ਪੀੜ੍ਹੀ ਦੇ ਹੱਥਾਂ ਵਿੱਚ ਸੌਂਪ ਦੇਣਾ ਚਾਹੁੰਦਾ ਹਾਂ, ਜੋ ਇਸ ਨੂੰ ਟੋਕੀਓ ਓਲੰਪਿਕ 2020 ਤੱਕ ਲੈ ਕੇ ਜਾਵੇ।
ਉਨ੍ਹਾਂ ਨੇ ਜੂਨ ਦੇ ਅੰਤ ਵਿੱਚ ਪ੍ਰਧਾਨਗੀ ਅਤੇ ਕਮੇਟੀ ਮੈਂਬਰ ਦਾ ਅਹੁੱਦਾ ਛੱਡਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਜਪਾਨ ਵੱਲੋਂ ਓਲੰਪਿਕ ਦੀ ਮੇਜ਼ਬਾਨੀ ਹਾਸਲ ਕਰਨ ਲਈ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਰਹੇ ਹਨ।

Facebook Comment
Project by : XtremeStudioz