Close
Menu

ਮਧੁਰ ਭੰਡਾਰਕਰ ਨੇ ਮੰਗਿਆ ਪ੍ਰਿਆ ਸਿੰਘ ਕੋਲੋਂ ਸੰਜੇ ਗਾਂਧੀ ਦੀ ਧੀ ਹੋਣ ਦਾ ਸਬੂਤ

-- 13 July,2017

ਮੁੰਬਈ— ਡਾਇਰੈਕਟਰ ਮਧੁਰ ਭੰਡਾਰਕਰ ਆਪਣੀ ਫਿਲਮ ‘ਇੰਦੂ ਸਰਕਾਰ’ ਕਾਰਨ ਇਕ ਤੋਂ ਬਾਅਦ ਇਕ ਨਵੇਂ ਵਿਵਾਦ ‘ਚ ਘਿਰਦੇ ਨਜ਼ਰ ਆ ਰਹੇ ਹਨ। ਸੈਂਸਰ ਬੋਰਡ ਤੋਂ ਬਾਅਦ ਹੁਣ ਸੰਜੇ ਗਾਂਧੀ ਦੀ ਬੇਟੀ ਹੋਣ ਦਾ ਦਾਅਵਾ ਕਰਨ ਵਾਲੀ ਮਹਿਲਾ ਪ੍ਰਿਆ ਸਿੰਘ ਪਾਲ ਨੇ ਮਧੁਰ ਭੰਡਾਰਕਰ ਨੂੰ ਨੋਟਿਸ ਭੇਜਿਆ ਹੈ ਕਿ ਫਿਲਮ ਦਾ ਟਰੇਲਰ ਜਨਤਾ ਨੂੰ ਗੁੰਮਰਾਹ ਕਰਨ ਵਾਲਾ ਹੈ।ਨੋਟਿਸ ਦਾ ਜਵਾਬ ਦਿੰਦਿਆਂ ਮਧੁਰ ਭੰਡਾਰਕਰ ਨੇ ਕਿਹਾ, ‘ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਗਾਂਧੀ ਪਰਿਵਾਰ ਨਾਲ ਸਬੰਧ ਸਾਬਿਤ ਕਰੋ ਤੇ ਰਹੀ ਫਿਲਮ ਦੀ ਗੱਲ ਤਾਂ ਅਜਿਹਾ ਫਿਲਮ ‘ਚ ਕੁਝ ਨਹੀਂ ਹੈ, ਜੋ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੋਵੇ।’ ਮਧੁਰ ਦੇ ਵਕੀਲ ਨੇ ਪ੍ਰਿਹਾਲ ਹੀ ‘ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਿਆ ਸਿੰਘ ਨੇ ਕਿਹਾ ਕਿ ਉਹ ਫਿਲਮ ਦਾ ਟਰੇਲਰ ਦੇਖ ਕੇ ਹੈਰਾਨ ਸੀ ਕਿ ਇਕ ਪਾਸੇ ਸੰਜੇ ਗਾਂਧੀ ਦੇ ਰੋਲ ‘ਚ ਇਕ ਆਦਮੀ ਕਹਿੰਦਾ ਹੈ ਕਿ ਇਹ ਸਰਕਾਰ ਚਾਬੁਕ ਨਾਲ ਚੱਲਦੀ ਹੈ ਤੇ ਦੂਜੇ ਸੀਨ ‘ਚ ਇਕ ਮਹਿਲਾ ਨੂੰ ਜੇਲ ‘ਚ ਫਾਂਸੀ ਦਿੱਤੀ ਜਾਂਦੀ ਹੈ ਤੇ ਬਾਅਦ ‘ਚ ਜਬਰ-ਜ਼ਨਾਹ ਕੀਤਾ ਜਾਂਦਾ ਹੈ, ਜੋ ਪੂਰੀ ਤਰ੍ਹਾਂ ਗੁੰਮਰਾਹ ਕਰਨ ਵਾਲਾ ਸੀ।
ਟਰੇਲਰ ਨੂੰ ਦੇਖ ਕੇ ਇਹ ਲੱਗਦਾ ਹੈ ਕਿ ਇਹ ਫਿਲਮ ਸੰਜੇ ਗਾਂਧੀ ਦੀ ਸਾਖ ਨੂੰ ਪੂਰੀ ਤਰ੍ਹਾਂ ਨਾਲ ਗਲਤ ਪੇਸ਼ ਕਰੇਗੀ। ਪ੍ਰਿਆ ਨੇ ਕਿਹਾ, ‘ਮੈਂ ਸੰਜੇ ਗਾਂਧੀ ਨੂੰ ਮਿਲੀ ਹਾਂ ਤੇ ਉਨ੍ਹਾਂ ਦਾ ਸੁਭਾਅ ਬਹੁਤ ਹੀ ਨਰਮ ਹੈ।’ਆ ਸਿੰਘ ਦੀਆਂ ਸਾਰੀਆਂ ਗੱਲਾਂ ਨੂੰ ਨਕਾਰਦਿਆਂ ਉਨ੍ਹਾਂ ‘ਤੇ ਦਾਅਵਾ ਕੀਤਾ ਹੈ ਕਿ ਪ੍ਰਿਆ ਸਿੰਘ ਨੇ ਕੋਰਟ ਦੇ ਨਾਂ ‘ਤੇ ਉਨ੍ਹਾਂ ਤੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਹੈ।

Facebook Comment
Project by : XtremeStudioz