Close
Menu

ਮਨਰੇਗਾ ਫੰਡ ਪਾਣੀ ਦੀ ਸਾਂਭ ਸੰਭਾਲ ਲਈ ਵਰਤੋ: ਮੋਦੀ

-- 25 April,2018

ਮਾਂਡਲਾ ਮੱਧ ਪ੍ਰਦੇਸ਼, 25 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੁਝਾਅ ਦਿੱਤਾ ਹੈ ਕਿ ਗਰਮੀਆਂ ਦੇ ਤਿੰਨ ਮਹੀਨਿਆਂ ਦੌਰਾਨ ਪਾਣੀ ਦੀ ਸਾਂਭ ਸੰਭਾਲ ਲਈ ਮਨਰੇਗਾ ਯੋਜਨਾ ਤਹਿਤ ਫੰਡ ਦਿੱਤੇ ਜਾਣ ਤਾਂ ਕਿ ਪਿੰਡਾਂ ਵਿੱਚ ਪਾਣੀ ਦੀ ਕਿੱਲਤ ਦੂਰ ਕੀਤੀ ਜਾ ਸਕੇ ਤੇ ਖੇਤੀਬਾੜੀ ਤੇ ਹੋਰ ਧੰਦਿਆਂ ਨੂੰ ਹੁਲਾਰਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦਿਹਾਤੀ ਖੇਤਰਾਂ ਵਿੱਚ ਉਪਲਬਧ ਮਾਨਵ ਸ਼ਕਤੀ ਦਾ ਉਪਯੋਗ ਮਹਾਤਮਾ ਗਾਂਧੀ ਪਿੰਡ ਕੇਂਦਰਤ ਵਿਕਾਸ ਮਾਡਲ ਨੂੰ ਸਾਕਾਰ ਕਰਨ ਵਿੱਚ ਕੀਤਾ ਜਾ ਸਕਦਾ ਹੈ। ਸ੍ਰੀ ਮੋਦੀ ਨੇ ਪੰਚਾਇਤੀ ਨੁਮਾਇੰਦਿਆਂ ਨੂੰ ਮਨਰੇਗਾ ਯੋਜਨਾ ਅਧੀਨ ਮਿਲੇ ਫੰਡ ਅਪਰੈਲ, ਮਈ ਤੇ ਜੂਨ ਮਹੀਨਿਆਂ ਦੌਰਾਨ ਸਿਰਫ਼ ਪਾਣੀ ਦੀ ਸਾਂਭ ਸੰਭਾਲ ਨਾਲ ਸਬੰਧਤ ਕੰਮਾਂ ’ਤੇ ਖਰਚਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ‘‘ ਸਾਨੂੰ ਮੀਂਹ ਦੇ ਪਾਣੀ ਦੀ ਸਾਂਭ ਸੰਭਾਲ ਕਰਨੀ ਪੈਣੀ ਹੈ। ਇਸ ਨਾਲ ਸਾਡਾ ਸਰਮਾਇਆ ਹੀ ਨਹੀਂ ਬਚੇਗਾ ਸਗੋਂ ਪਿੰਡ ਪਾਣੀ ਦੀ ਕਮੀ ਤੋਂ ਵੀ ਮੁਕਤ ਹੋਣਗੇ। ਇਸ ਨਾਲ ਖੇਤੀਬਾੜੀ ਵਿੱਚ ਵੀ ਮਦਦ ਮਿਲੇਗੀ।’’ ਸ੍ਰੀ ਮੋਦੀ ਨੇ ਕਿਹਾ ਕਿ ਦਿਹਾਤੀ ਖੇਤਰਾਂ ਵਿੱਚ ਰਹਿੰਦੇ ਲੋਕਾਂ ਨੂੰ ‘ਜਨ ਧਨ, ਵਣ ਧਨ ਤੇ ਗਊ ਧਨ’ ਉਪਰ ਧਿਆਨ ਦੇਣਾ ਚਾਹੀਦਾ ਹੈ। 2022 ਵਿੱਚ ਜਦੋਂ ਦੇਸ਼ ਆਜ਼ਾਦੀ ਦੀ 75ਵੀਂ ਸਾਲਗਿਰ੍ਹਾ ਮਨਾਵੇਗਾ ਤਾਂ ਸਾਨੂੰ ਮਹਾਤਮਾ ਗਾਂਧੀ ਦੇ ਪਿੰਡਾਂ ਦੇ ਉਥਾਨ ਬਾਰੇ ਸੁਪਨੇ ਨੂੰ ਸਾਕਾਰ ਕਰਨਾ ਚਾਹੀਦਾ ਹੈ।

Facebook Comment
Project by : XtremeStudioz