Close
Menu

ਮਰੀਅਮ ਵੱਲੋਂ ਜੇਲ੍ਹ ਵਿੱਚ ਸਹੂਲਤਾਂ ਲੈਣ ਤੋਂ ਇਨਕਾਰ

-- 16 July,2018

ਇਸਲਾਮਾਬਾਦ, ਪਾਕਿਸਤਾਨ ਦੇ ਬਰਤਰਫ਼ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੇ ਜੇਲ੍ਹ ਵਿੱਚ ਬਿਹਤਰ ਸਹੂਲਤਾਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਸ਼ਰੀਫ਼ (68) ਅਤੇ ਮਰੀਅਮ (44) ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਲੰਡਨ ਤੋਂ ਲਾਹੌਰ ਪਹੁੰਚਣ ’ਤੇ ਹਿਰਾਸਤ ਵਿੱਚ ਲੈ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਜਵਾਬਦੇਹੀ ਅਦਾਲਤ ਨੇ ਭ੍ਰਿਸ਼ਟਾਚਾਰ ਨਾਲ ਸਬੰਧਤ ਇਸ ਮਾਮਲੇ ਵਿੱਚ ਸ਼ਰੀਫ਼ ਨੂੰ 10 ਸਾਲ ਅਤੇ ਮਰੀਅਮ ਨੂੰ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਲਾਹੌਰ ਹਵਾਈ ਅੱਡੇ ’ਤੇ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਪਿਓ-ਧੀ ਨੂੰ ਵਿਸ਼ੇਸ਼ ਜਹਾਜ਼ ਜ਼ਰੀਏ ਇਸਲਾਮਾਬਾਦ ਲਿਆਂਦਾ ਗਿਆ ਸੀ। ਮਰੀਅਮ ਨੂੰ ਜੇਲ੍ਹ ਵਿੱਚ ‘ਬੀ’ ਸ਼੍ਰੇਣੀ ’ਚ ਰੱਖਿਆ ਗਿਆ ਹੈ ਜਿਥੇ ਗੱਦਾ, ਕੁਰਸੀ, ਮੇਜ਼, ਪੱਖਾ, 21 ਇੰਚ ਦਾ ਟੈਲੀਵਿਜ਼ਨ ਅਤੇ ਇਕ ਅਖ਼ਬਾਰ ਜਿਹੀਆਂ ਚੀਜ਼ਾਂ ਖੁ਼ਦ ਦੇ ਖਰਚੇ ’ਤੇ ਮਿਲਦੀਆਂ ਹਨ। ਹਾਲਾਂਕਿ ਮਰੀਅਮ ਨੇ ਇਹ ਸਹੂਲਤਾਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਬੰਧ ਵਿੱਚ ਉਸ ਦੇ ਹਸਤਾਖਰਾਂ ਵਾਲਾ ਪੱਤਰ ਮੀਡੀਆ ਵਿੱਚ ਵਿਆਪਕ ਪੱਧਰ ’ਤੇ ਛਾਇਆ ਹੋਇਆ ਹੈ। ਪੱਤਰ ਵਿੱਚ ਲਿਖਿਆ ਹੈ, ‘‘ਜੇਲ੍ਹ ਅਧਿਕਾਰੀ ਨੇ ਨਿਯਮਾਂ ਅਨੁਸਾਰ ਮੈਨੂੰ ਬਿਹਤਰ ਸਹੂਲਤਾਂ ਦੀ ਪੇਸ਼ਕਸ਼ ਕੀਤੀ ਪਰ ਮੈਂ ਸਹੂਲਤਾਂ ਲੈਣ ਤੋਂ ਮਨ੍ਹਾਂ ਕੀਤਾ। ਇਹ ਬਿਨਾਂ ਕਿਸੇ ਦਬਾਅ ਤੋਂ ਮੇਰਾ ਨਿਜੀ ਫੈਸਲਾ ਹੈ।’’ ਹਾਲਾਂਕਿ ਉਸ ਦੇ ਪਿਤਾ ਸ਼ਰੀਫ਼ ਅਤੇ ਪਤੀ ਮੁਹੰਮਦ ਸਫਦਰ ਨੇ ਬੇਨਤੀ ਕਰਕੇ ‘ਬੀ’ ਸ਼੍ਰੇਣੀ ਦੀਆਂ ਸਹੂਲਤਾਂ ਹਾਸਲ ਕੀਤੀਆਂ ਹਨ।

Facebook Comment
Project by : XtremeStudioz