Close
Menu

ਮਲੇਸ਼ੀਆ ਏਅਰਲਾਈਨਜ਼ ਐੱਮ. ਐੱਚ17 ਬਾਰੇ ਜਾਂਚਕਰਤਾਵਾਂ ਨੇ ਪਹਿਲੀ ਵਾਰ ਕੀਤਾ ਖੁਲਾਸਾ

-- 24 May,2018

ਨੀਂਦਰਲੈਂਡ— ਮਲੇਸ਼ੀਆ ਏਅਰਲਾਈਨਜ਼ ਦੇ ਜਹਾਜ਼ ਐੱਮ. ਐੱਚ17 ਦੇ ਹਾਦਸੇ ਦੇ ਸ਼ਿਕਾਰ ਹੋਣ ਦੀ ਜਾਂਚ ਕਰ ਰਹੇ ਕੌਮਾਂਤਰੀ ਜਾਂਚਕਰਤਾਵਾਂ ਨੇ ਪਹਿਲੀ ਵਾਰ ਖੁਲਾਸਾ ਕੀਤਾ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਸ ਜਹਾਜ਼ ਨੂੰ ਨਿਸ਼ਾਨਾ ਬਣਾਉਣ ਵਾਲੀ ਮਿਜ਼ਾਈਲ ਰੂਸੀ ਫੌਜ ਦੀ ਇਕ ਬ੍ਰਿਗੇਡ ਵਲੋਂ ਆਈ ਸੀ। ਸੀਨੀਅਰ ਜਾਂਚਕਰਤਾ ਵਿਲਬਰਟ ਪੌਲੀਸਨ ਨੇ ਕਿਹਾ ਕਿ ਸੰਯੁਕਤ ਜਾਂਚ ਦਲ ਦੀ ਟੀਮ ਇਸ ਸਿੱਟੇ ‘ਤੇ ਪੁੱਜੀ ਹੈ ਕਿ ਐੱਮ. ਐੱਚ17 ਜਹਾਜ਼ ਨੂੰ ਨਿਸ਼ਾਨਾ ਬਣਾਉਣ ਵਾਲੀ ਮਿਜ਼ਾਈਲ ਰੂਸ ਦੇ ਕੁਰਸਕ ਸਥਿਤ 53ਵੇਂ ਜਹਾਜ਼ ਰੋਧੀ ਮਿਜ਼ਾਈਲ ਬ੍ਰਿਗੇਡ ਤੋਂ ਦਾਗੀ ਗਈ ਸੀ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 53ਵੀਂ ਬ੍ਰਿਗੇਡ ਰੂਸੀ ਆਰਮੀ ਫੋਰਸ ਦਾ ਹਿੱਸਾ ਹੈ।ਦੱਸਣਯੋਗ ਹੈ ਕਿ ਮਲੇਸ਼ੀਆ ਏਅਰਲਾਈਨਜ਼ ਦੇ ਜਹਾਜ਼ ਐੱਮ. ਐੱਚ17 ਨੂੰ 17 ਜੁਲਾਈ 2014 ‘ਚ ਰੂਸੀ ਮਿਜ਼ਾਈਲ ਜ਼ਰੀਏ ਨਿਸ਼ਾਨਾ ਬਣਾਇਆ ਗਿਆ ਸੀ। ਜਹਾਜ਼ ‘ਚ ਸਾਰੇ 298 ਯਾਤਰੀ ਅਤੇ ਕਰੂ ਮੈਂਬਰ ਮਾਰੇ ਗਏ ਸਨ। ਇਸ ਯਾਤਰੀ ਜਹਾਜ਼ ਨੇ 17 ਜੁਲਾਈ 2014 ਨੂੰ ਐਮਸਟਰਡਮ ਤੋਂ ਕੁਆਲਾਲੰਪੁਰ (ਮਲੇਸ਼ੀਆ) ਲਈ ਉਡਾਣ ਭਰੀ ਸੀ, ਜਦੋਂ ਜਹਾਜ਼ ਨੂੰ ਮਿਜ਼ਾਈਲ ਜ਼ਰੀਏ ਮਾਰ ਡਿਗਾਇਆ ਗਿਆ ਸੀ। ਓਧਰ ਰੂਸ ਵਲੋਂ ਹਮੇਸ਼ਾ ਹੀ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਕਿ ਇਸ ‘ਚ ਉਸ ਦਾ ਹੱਥ ਹੈ।

Facebook Comment
Project by : XtremeStudioz