Close
Menu

ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਤੋਂ ਭ੍ਰਿਸ਼ਟਾਚਾਰ ਰੋਕੂ ਏਜੰਸੀ ਨੇ ਕੀਤੀ ਪੁੱਛਗਿੱਛ

-- 22 May,2018

ਪੁਤਰਜੈਯਾ— ਭ੍ਰਿਸ਼ਟਾਚਾਰ ਦੇ ਮਾਮਲੇ ਦੇ ਸਬੰਧ ‘ਚ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਤੋਂ ਮੰਗਲਵਾਰ ਨੂੰ ਚਾਰ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਪੁੱਛਗਿੱਛ ਕੀਤੀ ਗਈ। ਉਥੇ ਹੀ ਦੇਸ਼ ਦੇ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਦੇ ਨਵੇਂ ਮੁਖੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਨੂੰ ਨਜੀਬ ਸ਼ਾਸਨ ਦੌਰਾਨ ਦਬਾਅ ਦਿੱਤਾ ਗਿਆ ਸੀ।
ਲੰਬੇ ਸਮੇਂ ਤੋਂ ਸੱਤਾਧਾਰੀ ਗਠਬੰਧਨ ਦੇ ਰਾਸ਼ਟਰੀ ਚੋਣ ‘ਚ ਹਾਰਨ ਤੋਂ ਕਰੀਬ ਦੋ ਹਫਤੇ ਪਹਿਲਾਂ ਨਜੀਬ ਨੂੰ ਮਲੇਸ਼ੀਆ ਦੇ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਤਲਬ ਕੀਤਾ। ਅਸਲ ‘ਚ ਨਜੀਬ ਵਲੋਂ ਸਥਾਪਿਤ ਸਰਕਾਰੀ ਨਿਵੇਸ਼ ਫੰਡ ‘ਚ ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ ਲੋਕਾਂ ‘ਚ ਰੋਸ ਸੀ। ਅਮਰੀਕੀ ਜਾਂਚਕਰਤਾਵਾਂ ਨੇ ਕਿਹਾ ਕਿ ਨਜੀਬ ਦੇ ਸਹਿਯੋਗੀਆਂ ਨੇ 2009 ਤੋਂ 2014 ਦੇ ਵਿਚਕਾਰ 4.5 ਅਰਬ ਡਾਲਰ ਦੀ ਰਾਸ਼ੀ ਦੀ ਚੋਰੀ ਕੀਤੀ। ਇਸ ‘ਚੋਂ ਕੁਝ ਰਕਮ ਨਜੀਬ ਦੇ ਖਾਤੇ ‘ਚ ਵੀ ਗਈ ਸੀ। ਨਵੇਂ ਵਿੱਤ ਮੰਤਰੀ ਲਿਬ ਗੁਆਨ ਏਂਗ ਨੇ ਕਿਹਾ ਕਿ ਨਜੀਬ ਸਰਕਾਰ ਨੇ ਦੇਸ਼ ਦੀ ਵਿੱਤੀ ਸਥਿਤੀ ਦੇ ਬਾਰੇ ‘ਚ ਸੰਸਦ ਨੂੰ ਗੁਮਰਾਹ ਕੀਤਾ। ਕਮਿਸ਼ਨ ਦੇ ਨਵੇਂ ਮੁਖੀ ਮੁਹੰਮਦ ਸ਼ੁਕਰੀ ਨੇ ਕਿਹਾ ਕਿ ਨਜੀਬ ਦੇ ਖਿਲਾਫ ਅਪਰਾਧਿਕ ਦੋਸ਼ ਬਹੁਤ ਜਲਦੀ ਆ ਸਕਦੇ ਹਨ। ਸ਼ੁਕਰੀ ਨੇ 2015 ‘ਚ ਨਜੀਬ ਦੇ ਬੈਂਕ ਖਾਤੇ ‘ਚ ਸ਼ੱਕੀ ਰਕਮ ਦੇ ਟ੍ਰਾਂਸਫਰ ਦੀ ਜਾਂਚ ਕੀਤੀ ਹੈ।
ਉਥੇ 2015 ‘ਚ ਇਸ ਘੋਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ ਨਜੀਬ ਨੇ ਕੋਈ ਵੀ ਗਲਤ ਕੰਮ ਕਰਨ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਹੈ। ਸ਼ੁਕਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ। ਦੇਸ਼ ‘ਚ ਨਵੀਂ ਸਰਕਾਰ ਬਣਨ ਤੋਂ ਬਾਅਦ ਨਜੀਬ ਤੇ ਉਨ੍ਹਾਂ ਦੀ ਪਤਨੀ ਦੇ ਦੇਸ਼ ਤੋਂ ਬਾਹਰ ਜਾਣ ‘ਤੇ ਰੋਕ ਲਾ ਦਿੱਤੀ ਗਈ ਹੈ। ਪੁਲਸ ਨੇ ਨਜੀਬ ਦੇ ਘਰ ਛਾਪਾ ਮਾਰਿਆ ਤੇ ਉਨ੍ਹਾਂ ਦੇ ਘਰੋਂ ਕਈ ਕੀਮਤੀ ਚੀਜ਼ਾਂ ਜ਼ਬਤ ਕਰ ਲਈਆਂ ਹਨ। ਦੇਸ਼ ਦੇ 92 ਸਾਲਾਂ ਨਵੇਂ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਕਿਹਾ ਕਿ ਜੇਕਰ ਨਜੀਬ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਸ ਦਾ ਅੰਜਾਮ ਭੁਗਤਣਾ ਪਵੇਗਾ।

Facebook Comment
Project by : XtremeStudioz