Close
Menu

ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਹੋਏ ਗ੍ਰਿਫਤਾਰ

-- 19 September,2018

ਕੁਆਲਾਲੰਪੁਰ— ਸਰਕਾਰੀ ਕੰਪਨੀ 1 ਐੱਮ.ਡੀ.ਬੀ. ‘ਚ ਹੋਏ ਵੱਡੇ ਘਪਲੇ ‘ਚ ਉਨ੍ਹਾਂ ਖਿਲਾਫ ਕੋਰਟ ‘ਚ ਪਹਿਲਾਂ ਹੀ ਕਈ ਦੋਸ਼ ਤੈਅ ਹੋ ਚੁੱਕੇ ਹਨ। ਨਜੀਬ ਨੇ ਸੱਤਾ ‘ਚ ਰਹਿੰਦਿਆਂ ਸਾਲ 2009 ‘ਚ ਆਰਥਿਕ ਵਿਕਾਸ ਨੂੰ ਬੜ੍ਹਾਵਾ ਦੇਣ ਲਈ ਇਸ ਸਰਕਾਰੀ ਕੰਪਨੀ ਦੀ ਸਥਾਪਨਾ ਕੀਤੀ ਸੀ ਪਰ ਇਹ ਕੰਪਨੀ ਅਰਬਾਂ ਡਾਲਰਾਂ ਦੇ ਕਰਜ਼ ‘ਚ ਚਲੀ ਗਈ। ਨਤੀਜੇ ਵਜੋਂ ਅਮਰੀਕਾ ਸਣੇ ਕਈ ਦੇਸ਼ਾਂ ਨੇ ਇਸ ਦੀ ਜਾਂਚ ਸ਼ੁਰੂ ਕੀਤੀ।
ਨਜੀਬ ‘ਤੇ ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਸਣੇ 1 ਐੱਮ.ਡੀ.ਬੀ. ਦੇ ਸਾਬਕਾ ਯੂਨਿਟ ਐੱਸ.ਆਰ.ਸੀ. ਇੰਟਰਨੈਸ਼ਨਲ ਤੋਂ 1.03 ਕਰੋੜ ਡਾਲਰ (ਕਰੀਬ 74.6 ਕਰੋੜ ਰੁਪਏ) ਆਪਣੇ ਖਾਤੇ ‘ਚ ਭੇਜਣ ਦੇ ਦੋਸ਼ ਵੀ ਲੱਗੇ ਹਨ। ਅੰਤਰਰਾਸ਼ਟਰੀ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਜੀਬ ਦੇ ਸਹਿਯੋਗੀਆਂ ਨੇ ਵੀ ਕਰੋੜਾਂ ਡਾਲਰ ਦੀ ਲੁੱਟ ਕੀਤੀ।
2 ਹਜ਼ਾਰ ਕਰੋੜ ਦਾ ਕੀਮਤੀ ਸਮਾਨ ਕੀਤਾ ਗਿਆ ਸੀ ਜ਼ਬਤ
ਇਸ ਸਾਲ ਮਈ ‘ਚ ਹੋਈਆਂ ਚੋਣਾਂ ‘ਚ 92 ਸਾਲਾ ਮਹਾਤਿਰ ਮੁਹੰਮਦ ਦੇ ਹੱਥੋਂ ਸੱਤਾ ਗੁਆਉਣ ਤੋਂ ਬਾਅਦ ਨਜੀਬ ਦੇ ਦੇਸ਼ ਤੋਂ ਬਾਹਰ ਜਾਣ ‘ਤੇ ਰੋਕ ਲੱਗੀ ਹੋਈ ਹੈ। ਨਵੀਂ ਸਰਕਾਰ ਆਉਣ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੇ ਘਰ ਤੇ ਟਿਕਾਣਿਆਂ ‘ਤੇ ਛਾਪੇਮਾਰੀ ਕਰਕੇ 27 ਕਰੋੜ ਡਾਲਰ ਦੀ ਕੀਮਤ ਦੇ ਗਹਿਣੇ ਤੇ ਹੋਰ ਲਗਜ਼ਰੀ ਸਾਮਾਨ ਜ਼ਬਤ ਕੀਤਾ ਸੀ।

Facebook Comment
Project by : XtremeStudioz