Close
Menu

ਮਹੇਸ਼ ਕੁਆਰਟਰਫਾਈਨਲ ‘ਚ ਹਾਰ ਕੇ ਬਾਹਰ

-- 27 May,2017

ਚੇਨਈ— ਭਾਰਤ ਦੇ ਮਹੇਸ਼ ਮਨਗਾਂਵਕਰ ਰਿਬਿਨਾ ਵੇਲਸ਼ ਓਪਨ ਸਕੁਐਸ਼ ਟੂਰਨਾਮੈਂਟ ਦੇ ਕੁਆਰਟਰਫਾਈਨਲ ‘ਚ ਹਾਰ ਕੇ ਪ੍ਰਤੀਯੋਗਿਤਾ ‘ਚੋਂ ਬਾਹਰ ਹੋ ਗਏ। ਚੌਥਾ ਦਰਜਾ ਪ੍ਰਾਪਤ ਮਹੇਸ਼ ਨੂੰ ਇੰਗਲੈਂਡ ਦੇ ਜਾਰਜ ਪਾਰਕਰ ਨੇ 6-11, 11-3, 11-6, 11-6 ਨਾਲ ਹਰਾਇਆ।

ਬੀਤੇ ਮਹੀਨੇ ਚੇਨਈ ‘ਚ ਏਸ਼ੀਅਨ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਦੇ ਬਾਅਦ ਉਹ ਆਪਣਾ ਪਹਿਲਾ ਟੂਰਨਾਮੈਂਟ ਖੇਡ ਰਹੇ ਹਨ। ਮੁੰਬਈ ਦੇ ਮਹੇਸ਼ ਨੂੰ ਇਸ ਤੋਂ ਪਹਿਲਾਂ ਆਪਣੇ ਪਿਛਲੇ ਮੁਕਾਬਲੇ ‘ਚ ਵੇਲਸ਼ ਦੇ ਏਮੇਰ ਇਵਾਂਸ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਵਾਂਸ ਨੇ ਭਾਰਤੀ ਖਿਡਾਰੀ ਨੂੰ 11-8, 10-12, 11-1, 10-12, 11-6 ਨਾਲ ਹਰਾਇਆ ਸੀ।

Facebook Comment
Project by : XtremeStudioz