Close
Menu

ਮਾਇਆ ਵੱਲੋਂ ਬਸਪਾ ਦਾ ਉਪ ਪ੍ਰਧਾਨ ਜੈਪ੍ਰਕਾਸ਼ ਸਿੰਘ ਬਰਖ਼ਾਸਤ

-- 18 July,2018

ਲਖਨਊ, 18 ਜੁਲਾਈ,ਬਸਪਾ ਮੁਖੀ ਮਾਇਆਵਤੀ ਨੇ ਰਾਸ਼ਟਰੀ ਉਪ ਪ੍ਰਧਾਨ ਜੈਪ੍ਰਕਾਸ਼ ਸਿੰਘ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਕੀਤੀ ਟਿੱਪਣੀ ਲਈ ਅੱਜ ਫੌਰੀ ਪ੍ਰਭਾਵ ਤੋਂ ਹਟਾ ਦਿੱਤਾ ਹੈ।
ਸ੍ਰੀ ਸਿੰਘ ਨੇ ਕੱਲ੍ਹ ਬਸਪਾ ਵਰਕਰਾਂ ਦੇ ਸੰਮੇਲਨ ਵਿੱਚ ਕਾਂਗਰਸ ਪ੍ਰਧਾਨ ਵਿਰੁੱਧ ਇਤਰਾਜ਼ਯੋਗ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ, ‘‘ਜੇ ਰਾਹੁਲ ਗਾਂਧੀ, ਰਾਜੀਵ ਗਾਂਧੀ ’ਤੇ ਚਲੇ ਜਾਂਦੇ ਤਾਂ ਇਕ ਵਾਰ ਤਾਂ ਰਾਜਨੀਤੀ ਵਿੱਚ ਸਫ਼ਲ ਹੋ ਜਾਂਦੇ ਪਰ ਉਹ ਆਪਣੀ ਮਾਂ ’ਤੇ ਚਲੇ ਗਏ। ਉਹ ਵਿਦੇਸ਼ੀ ਹਨ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਰਾਹੁਲ ਗਾਂਧੀ ਭਾਰਤੀ ਰਾਜਨੀਤੀ ਵਿੱਚ ਕਦੇ ਸਫ਼ਲ ਨਹੀਂ ਹੋ ਸਕਦੇ।’’ ਮਾਇਆਵਤੀ ਨੇ ਕਿਹਾ, ‘‘ਮੈਨੂੰ ਕੱਲ੍ਹ ਲਖਨਊ ਤੋਂ ਬਸਪਾ ਵਰਕਰ ਸੰਮੇਲਨ ਦੌਰਾਨ ਰਾਸ਼ਟਰੀ ਉਪ ਪ੍ਰਧਾਨ ਜੈਪ੍ਰਕਾਸ਼ ਸਿੰਘ ਦੇ ਭਾਸ਼ਣ ਬਾਰੇ ਇਹ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਨੇ ਬਸਪਾ ਦੀ ਸੋਚ ਅਤੇ ਨੀਤੀਆਂ ਵਿਰੁੱਧ ਜਾ ਕੇ ਆਪਣੀ ਵਿਰੋਧੀ ਪਾਰਟੀਆਂ ਦੇੇ ਸਰਵਉੱਚ ਰਾਸ਼ਟਰੀ ਨੇਤਾਵਾਂ ਬਾਰੇ ਟਿੱਪਣੀਆਂ ਕੀਤੀਆਂ ਹਨ। ਇਹ ਬਸਪਾ ਦੀ ਸੰਸਕ੍ਤਿ‌ੀ ਦੇ ਵਿਰੁੱਧ ਹੈ।’’ ਉਨ੍ਹਾਂ ਕਿਹਾ ਕਿ ਸਿੰਘ ਵੱਲੋਂ ਕਹੀਆਂ ਗੱਲਾਂ ਉਨ੍ਹਾਂ ਦੀ ਵਿਅਕਤੀਗਤ ਸੋਚ ਦੀ ਉਪਜ ਹੈ, ਬਸਪਾ ਦੀ ਨਹੀਂ। ਇਨ੍ਹਾਂ ਗੱਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਅਤੇ ਪਾਰਟੀ ਦੇ ਹਿੱਤ ਲਈ ਸਿੰਘ ਨੂੰ ਰਾਸ਼ਟਰੀ ਉਪ ਪ੍ਰਧਾਨ ਦੇ ਅਹੁਦੇ ਤੋਂ ਫੌਰੀ ਪ੍ਰਭਾਵ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਰਾਸ਼ਟਰੀ ਕੋਆਰਡੀਨੇਟਰ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਹੈ। ਬਸਪਾ ਵੱਲੋਂ ਜਾਰੀ ਬਿਆਨ ਮੁਤਾਬਕ ਮਾਇਆਵਤੀ ਨੇ ਸਾਰੇ ਛੋਟੇ ਵੱਡੇ ਵਰਕਰਾਂ, ਅਹੁਦੇਦਾਰਾਂ ਅਤੇ ਆਗੂਆਂ ਨੂੰ ਚੇਤਾਵਨੀ ਦਿੱਤੀ ਹੈ ਬਸਪਾ ਦੇ ਕੈਂਪਾਂ, ਬੈਠਕਾਂ ਅਤੇ ਹੋਰ ਇਕੱਠਾਂ ਵਿੱਚ ਬਸਪਾ ਦੀ ਵਿਚਾਰਧਾਰਾ, ਨੀਤੀਆਂ ਬਾਰੇ ਹੀ ਆਪਣੀ ਗੱਲ ਰੱਖਣ।

Facebook Comment
Project by : XtremeStudioz