Close
Menu

ਮਾਲਿਆ ਦੇ ਸਪੁਰਦਗੀ ਕੇਸ ’ਤੇ ਫ਼ੈਸਲਾ ਜਲਦੀ

-- 10 December,2018

ਲੰਡਨ, 10 ਦਸੰਬਰ
ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਭਲਕੇ 10 ਦਸੰਬਰ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ ’ਚ ਮੁੜ ਪੇਸ਼ ਹੋਵੇਗਾ ਤੇ ਮਾਲਿਆ ਨੂੰ ਭਾਰਤ ਦੇ ਸਪੁਰਦ ਕਰਨ ਦੇ ਕੇਸ ’ਤੇ ਫ਼ੈਸਲਾ ਜਲਦ ਹੋ ਸਕਦਾ ਹੈ। ਠੱਪ ਖੜ੍ਹੀ ਕਿੰਗਫਿਸ਼ਰ ਏਅਰਲਾਈਨਜ਼ ਦੇ ਮੁਖੀ ਰਹੇ 62 ਸਾਲਾ ਵਿਜੈ ਮਾਲਿਆ ’ਤੇ ਕਰੀਬ 9000 ਕਰੋੜ ਰੁਪਏ ਦੀ ਧੋਖਾਧੜੀ ਤੇ ਕਾਲੇ ਧਨ ਨੂੰ ਸਫੈਦ ਕਰਨ ਦਾ ਦੋਸ਼ ਹੈ। ਪਿਛਲੇ ਸਾਲ ਅਪਰੈਲ ਮਹੀਨੇ ਸਪੁਰਦਗੀ ਵਾਰੰਟ ਤੋਂ ਬਾਅਦ ਮਾਲਿਆ ਜ਼ਮਾਨਤ ’ਤੇ ਹੈ। ਮਾਲਿਆ ਆਪਣੇ ਖ਼ਿਲਾਫ਼ ਕੇਸ ਨੂੰ ਸਿਆਸਤ ਤੋਂ ਪ੍ਰੇਰਿਤ ਦਸ ਰਿਹਾ ਹੈ। ਇਸ ਦੌਰਾਨ ਸੀਬੀਆਈ ਦੇ ਜੁਆਇੰਟ ਡਾਇਰੈਕਟਰ ਐਸ.ਸਾਈ. ਮਨੋਹਰ ਦੀ ਅਗਵਾਈ ਵਾਲੀ ਟੀਮ ਮਾਮਲੇ ਦੀ ਸੁਣਵਾਈ ਲਈ ਯੂਕੇ ਰਵਾਨਾ ਹੋ ਗਈ ਹੈ।

Facebook Comment
Project by : XtremeStudioz