Close
Menu

ਮਿਆਂਮਾਰ ਫੌਜ ਮੁਖੀ ਨੇ ਕਿਹਾ- ਯੂ. ਐੱਨ. ਨੂੰ ਦਖਲ ਦੇਣ ਦਾ ਹੱਕ ਨਹੀਂ

-- 24 September,2018

ਯਾਂਗੂਨ— ਮਿਆਂਮਾਰ ਦੇ ਫੌਜ ਮੁਖੀ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ (ਯੂ. ਐੱਨ.)ਨੂੰ ਦੇਸ਼ ਦੀ ਪ੍ਰਭੂਸੱਤਾ ‘ਚ ਦਖਲ ਦੇਣ ਦਾ ਕੋਈ ਹੱਕ ਨਹੀਂ ਹੈ। ਫੌਜ ਮੁਖੀ ਨੇ ਇਹ ਬਿਆਨ ਅਜਿਹੇ ਸਮੇਂ ‘ਚ ਦਿੱਤਾ ਹੈ, ਜਦੋਂ ਸੰਯੁਕਤ ਰਾਸ਼ਟਰ ਵਲੋਂ ਰੋਹਿੰਗਿਆ ਘੱਟ ਗਿਣਤੀ ਵਿਰੁੱਧ ਕਤਲੇਆਮ ਲਈ ਫੌਜ ਮੁਖੀ ਅਤੇ ਹੋਰ ਉੱਚ ਜਨਰਲਾਂ ‘ਤੇ ਮੁਕੱਦਮਾ ਚਲਾਉਣ ਦੀ ਅਪੀਲ ਕੀਤੀ ਗਈ ਸੀ। 

ਤੱਥਾਂ ਦਾ ਪਤਾ ਲਾਉਣ ਲਈ ਗਠਿਤ ਸੰਯੁਕਤ ਰਾਸ਼ਟਰ ਦੇ ਮਿਸ਼ਨ ਵਲੋਂ ਮਿਆਂਮਾਰ ਦੇ ਉੱਚ ਫੌਜੀ ਅਧਿਕਾਰੀਆਂ ‘ਤੇ ਕੌਮਾਂਤਰੀ ਅਪਰਾਧਕ ਅਦਾਲਤ ‘ਚ ਮੁਕੱਦਮਾ ਚਲਾਉਣ ਦੀ ਸਿਫਾਰਸ਼ ਕੀਤੇ ਜਾਣ ਤੋਂ ਬਾਅਦ ਫੌਜ ਮੁਖੀ ਦੀ ਪਹਿਲੀ ਪ੍ਰਤੀਕਿਰਿਆ ਹੈ। ਕਮਾਂਡਰ-ਇਨ-ਚੀਫ ਆਂਗ ਹਲਾਇੰਗ ਦੇ ਹਵਾਲੇ ਤੋਂ ਕਿਹਾ ਹੈ ਕਿ ਕਿਸੇ ਦੇਸ਼, ਸੰਗਠਨ ਜਾਂ ਸਮੂਹ ਨੂੰ ਕਿਸੇ ਦੀ ਪ੍ਰਭੂਸੱਤਾ ‘ਤੇ ਫੈਸਲੇ ਕਰਨ ਦਾ ਜਾਂ ਦਖਲ ਦੇਣ ਦਾ ਅਧਿਕਾਰ ਨਹੀਂ ਹੈ। ਫੌਜ ਮੁਖੀ ਨੇ ਐਤਵਾਰ ਨੂੰ ਫੌਜੀਆਂ ਨੂੰ ਸੰਬੋਧਿਤ ਕਰਦੇ ਹੋਏ ਇਹ ਟਿੱਪਣੀ ਕੀਤੀ।  

Facebook Comment
Project by : XtremeStudioz