Close
Menu

ਮਿਕੀ ਆਰਥਰ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ: ਅਕਮਲ

-- 18 August,2017

ਕਰਾਚੀ, 18 ਅਗਸਤ:  ਪਾਕਿਸਤਾਨ ਦੀ ਕਿ੍ਕਟ ਟੀਮ ਦੇ ਖਿਡਾਰੀ ਉਮਰ ਅਕਮਲ ਨੇ ਦਾਅਵਾ ਕੀਤਾ ਹੈ ਕਿ ਟੀਮ ਦੇ ਮੁੱਖ ਕੋਚ ਮਿਕੀ ਆਰਥਰ ਨੇ ਲਾਹੌਰ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਉਸ ਦੇ ਨਾਲ ਬਦਤਮੀਜ਼ੀ ਕੀਤੀ।

ਉਮਰ ਨੇ ਕਿਹਾ ਕਿ ਉਹ ਆਪਣੇ ਉਸ ਬਿਆਨ ਉੱਤੇ ਕਾਇਮ ਹੈ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਮੁੱਖ ਕੋਚ ਮਿਕੀ ਆਰਥਰ ਨੇ ਉਸ ਨਾਲ ਬਦਸਲੂਕੀ ਕੀਤੀ ਹੈ। ਅਕਮਲ ਨੇ ਕਿਹਾ ਕਿ ਕੋਚ ਨੇ ਪਹਿਲਾਂ ਉਸ ਨਾਲ ਗਲਤ ਸ਼ਬਦਾਵਲੀ ਵਰਤੀ ਅਤੇ ਫਿਰ ਬਦਸਲੂਕੀ ਕੀਤੀ। ਇਜ਼ਮਾਮ ਉਲ ਹੱਕ ਅਤੇ ਮੁਸ਼ਤਾਕ ਅਹਿਮਦ ਇਸ ਘਟਨਾ ਦੇ ਗਵਾਹ ਹਨ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਉਮਰ ਗੋਡੇ ਦੇ ਇਲਾਜ ਬਾਅਦ ਅਕੈਡਮੀ ਵਿੱਚ ਟਰਾਇਲ ਦੇਣ ਪੁੱਜਿਆ। ਅਕੈਡਮੀ ਪੁੱਜ ਕੇ ਅਕਮਲ, ਬੱਲੇਬਾਜ਼ੀ ਕੋਚ ਗਰਾਂਟ ਫਲਾਵਰ ਨੂੰ ਮਿਲਿਆ ਅਤੇ ਕਿਹਾ ਕਿ ਉਸ ਨੂੰ ਬੱਲੇਬਾਜ਼ੀ ਦੇ ਅਭਿਆਸ ਦੀ ਲੋੜ ਹੈ। ਜਦੋਂ ਉਹ ਉੱਥੇ ਪੁੱਜਾ ਤਾਂ ਫਲਾਵਰ ਅਤੇ ਟੀਮ ਦੇ ਫਿਜ਼ੀਓ ਗਰਾਂਟ ਲੁਡੇਨ ਨੇ ਉਸ ਨੂੰ ਅਭਿਆਸ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਸਿਰਫ਼ ਬੋਰਡ ਦੇ ਇਕਰਾਰਸ਼ੁਦਾ ਖਿਡਾਰੀਆਂ ਨਾਲ ਕੰਮ ਕਰਦੇ ਹਨ। ਇਸ ਤੋਂ ਬਾਅਦ  ਉਹ ਮੁੱਖ ਕੋਚ ਮਿਕੀ ਆਰਥਰ ਕੋਲ ਗਿਆ ਅਤੇ ਉਨ੍ਹਾਂ ਨੇ ਵੀ ਅਜਿਹਾ ਜਵਾਬ ਦਿੰਦਿਆਂ ਉਸਨੂੰ ਮੁਸ਼ਤਾਕ ਅਤੇ ਇੰਜ਼ਮਾਮ ਨਾਲ ਗੱਲਬਾਤ ਕਰਨ ਨੂੰ ਕਿਹਾ। ਦੋਵਾਂ ਨੇ ਉਸਨੂੰ ਫਿਟਨੈੱਸ ਟੈਸਟ ਵਿੱਚ ਫੇਲ੍ਹ ਹੋਣ ਦਾ ਹਵਾਲਾ ਦਿੰਦਿਆਂ ਸਥਿਤੀ ਨੂੰ ਸਪਸ਼ਟ ਕੀਤਾ ਅਤੇ ਫਿਰ ਆਰਥਰ ਕੋਲ ਜਾਣ ਲਈ ਕਿਹਾ। ਜਦੋਂ ਉ੍ਹਨਾਂ ਕੋਲ ਗਿਆ ਤਾਂ ਉਹ ਆਪੇ ਤੋਂ ਬਾਹਰ ਹੋ ਗਏ ਅ਼ਤੇ ਉਸਨੂੰ ਕਲੱਬ ਕਿ੍ਕਟ ਖੇਡਣ ਲਈ ਕਹਿਣ ਲੱਗੇ। ਬਾਅਦ ਵਿੱਚ ਮਾੜਾ ਵਰਤਾਅ ਕਰਦਿਆਂ ਗਲਤ ਸ਼ਬਦਾਵਲੀ ਵੀ ਵਰਤੀ। ਅਕਮਲ ਨੇ ਕਿਹਾ,‘ ਮੈਂ ਸਭ ਕੁੱਝ ਬਰਦਾਸ਼ਤ ਕਰ ਸਕਦਾ ਹਾਂ ਪਰ ਕਿਸੇ ਨੂੰ ਅਜਿਹੀ ਭਾਸ਼ਾ ਵਰਤਣ ਦਾ ਹੱਕ ਨਹੀ।
ਪਾਕਿਸਤਾਨ ਕਿ੍ਕਟ ਬੋਰਡ ਦੇ ਇੱਕ ਬੁਲਾਰੇ ਨੇ ਅੱਜ ਕਿਹਾ ਕਿ ਉਮਰ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਜਾਵੇਗਾ ਕਿਉਂਕਿ ਉਸ ਨੇ ਮਾਮਲੇ ਨੂੰ ਮੀਡੀਆ ਵਿੱਚ ਉਛਾਲ ਕੇ ਖਿਡਾਰੀਆਂ ਦੇ ਇਕਰਾਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸ ਦੇ ਜਵਾਬ ਵਿੱਚ ਉਮਰ ਨੇ ਕਿਹਾ ਕਿ ਜਦੋਂ ਨੋਟਿਸ ਮਿਲੇਗਾ, ਉਹ ੳਸਦਾ ਜਵਾਬ ਵੀ ਦੇਵੇਗਾ।

Facebook Comment
Project by : XtremeStudioz