Close
Menu

ਮਿਸ਼ੇਲ ਦੀ ਲਿਖਾਈ ਦੇ ਨਮੂਨੇ ਲੈਣ ਦੀ ਇਜਾਜ਼ਤ

-- 12 December,2018

ਨਵੀਂ ਦਿੱਲੀ, 12 ਦਸੰਬਰ
ਦਿੱਲੀ ਦੀ ਇਕ ਅਦਾਲਤ ਨੇ ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਖਰੀਦ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਥਿਤ ਵਿਚੋਲੀਏ ਕ੍ਰਿਸਟੀਅਨ ਮਿਸ਼ੇਲ ਦੇ ਦਸਤਖ਼ਤਾਂ ਤੇ ਉਹਦੀ ਲਿਖਾਈ ਦੇ ਨਮੂਨੇ ਲੈਣ ਦੀ ਸੀਬੀਆਈ ਨੂੰ ਇਜਾਜ਼ਤ ਦੇ ਦਿੱਤੀ ਹੈ। ਮਿਸ਼ੇਲ (57) 15 ਦਸੰਬਰ ਤਕ ਸੀਬੀਆਈ ਦੀ ਹਿਰਾਸਤ ਵਿੱਚ ਹੈ। ਵਿਸ਼ੇਸ਼ ਸੀਬੀਆਈ ਜੱਜ ਅਰਵਿੰਦ ਕੁਮਾਰ ਦੀ ਅਦਾਲਤ ਵਿੱਚ ਜਾਂਚ ਏਜੰਸੀ ਵੱਲੋਂ ਪੇਸ਼ ਹੁੰਦਿਆਂ ਵਕੀਲ ਡੀ.ਪੀ.ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਦਸਤਾਵੇਜ਼ ਮੌਜੂਦ ਹਨ, ਲਿਹਾਜ਼ਾ ਮਿਸ਼ੇਲ ਦੀ ਲਿਖਾਈ ਤੇ ਦਸਤਖ਼ਤਾਂ ਦੇ ਨਮੂਨੇ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਇਨ੍ਹਾਂ ਨੂੰ ਉਨ੍ਹਾਂ ਨਾਲ ਮਿਲਾਇਆ ਜਾ ਸਕੇ। ਉਧਰ ਮਿਸ਼ੇਲ ਦੇ ਵਕੀਲਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਮੁਵੱਕਿਲ ਦੀ ਲਿਖਾਈ ਦੇ ਨਮੂਨੇ ਦੇਣ ਵਿੱਚ ਕੋਈ ਉਜ਼ਰ ਨਹੀਂ ਹੈ, ਬਸ਼ਰਤੇ ਇਹ ਸਿੱਧੇ ਫੌਰੈਂਸਿਕ ਲੈਬਾਰਟਰੀ ਨੂੰ ਭੇਜੇ ਜਾਣ। ਅਦਾਲਤ ਨੇ ਸੀਬੀਆਈ ਹਿਰਾਸਤ ਦੌਰਾਨ ਮਿਸ਼ੇਲ ਨੂੰ ਆਪਣੇ ਪਰਿਵਾਰ ਨਾਲ ਫੋਨ ’ਤੇ ਗੱਲਬਾਤ ਕਰਨ ਦੀ ਖੁੱਲ੍ਹ ਵੀ ਦੇ ਦਿੱਤੀ।

Facebook Comment
Project by : XtremeStudioz