Close
Menu

ਮਿਸਰ ਨੇ ਗਾਜ਼ਾ ਸਰਹੱਦੀ ਲਾਂਘਾ ਖੋਲ੍ਹਿਆ

-- 20 November,2017

ਰਾਫਾਹ, 
ਮਿਸਰ ਨੇ ਗਾਜ਼ਾ ਸਰਹੱਦੀ ਲਾਂਘਾ, ਜੋ ਫਲਸਤੀਨੀ ਅਥਾਰਟੀ (ਪੀਏ) ਦੇ ਕੰਟਰੋਲ ਤਹਿਤ ਆਉਂਦਾ ਹੈ, ਤਕਰੀਬਨ ਦਹਾਕੇ ਬਾਅਦ ਪਹਿਲੀ ਵਾਰ ਖੋਲ੍ਹਿਆ ਹੈ। ਮਿਸਰ ਨੇ ਸ਼ਨਿਚਰਵਾਰ ਨੂੰ ਮਾਨਵੀ ਆਧਾਰ ਉਤੇ ਤਿੰਨ ਦਿਨਾਂ ਵਾਸਤੇ ਰਾਫਾਹ ਲਾਂਘਾ ਖੋਲ੍ਹ ਦਿੱਤਾ ਹੈ। ਅਤਿਵਾਦੀ ਹਮਾਸ ਗਰੁੱਪ ਵੱਲੋਂ ਗਾਜ਼ਾ ਲਾਂਘੇ, ਜੋ ਇਸਰਾਈਲ ਤੇ ਮਿਸਰ ਤੋਂ ਪੱਛਮ ਦੇ ਸਮਰਥਣ ਵਾਲੇ ਫਲਸਤੀਨੀ ਅਥਾਰਟੀ ਨਾਲ ਲੱਗਦਾ ਹੈ, ਉਤੇ ਕਬਜ਼ਾ ਕੀਤੇ ਜਾਣ ਬਾਅਦ ਇਸ ਨੂੰ ਪਹਿਲੀ ਵਾਰ ਖੋਲ੍ਹਿਆ ਗਿਆ ਹੈ। ਕਾਹਿਰਾ ਵਿੱਚ ਇਸ ਮਹੀਨੇ ਪੀਏ ਦੇ ਗਾਜ਼ਾ ’ਚ ਸ਼ਾਸਨ ਵਿੱਚ ਵਿਸਥਾਰ ਅਤੇ ਸਰਹੱਦੀ ਮੁੱਦਿਆਂ ਬਾਰੇ ਗੱਲਬਾਤ ਸ਼ੁਰੂ ਹੋਵੇਗੀ।

Facebook Comment
Project by : XtremeStudioz