Close
Menu

ਮੁਸ਼ੱਰਫ ਹੰਗਾਮੀ ਹਾਲਤ ਵਿਚ ਦੁਬਈ ਦੇ ਹਸਪਤਾਲ ’ਚ ਦਾਖ਼ਲ

-- 19 March,2019

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਫ਼ੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਨੂੰ ਦੁਬਈ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਵੇਰਵਿਆਂ ਮੁਤਾਬਕ ਉਨ੍ਹਾਂ ਨੂੰ ਨਸਾਂ ਨਾਲ ਸਬੰਧਤ ਵਿਲੱਖਣ ਕਿਸਮ ਦੀ ਬਿਮਾਰੀ ਹੈ। ਜਨਰਲ (ਸੇਵਾਮੁਕਤ) ਮੁਸ਼ੱਰਫ਼ (75) ਮਾਰਚ 2016 ਤੋਂ ਦੁਬਈ ਵਿਚ ਰਹਿ ਰਹੇ ਹਨ। ਪਰਵੇਜ਼ ਪਾਕਿਸਤਾਨ ਵਿਚ ਅਦਾਲਤੀ ਮਾਮਲੇ ਦਾ ਸਾਹਮਣਾ ਕਰ ਰਹੇ ਹਨ। ਸਾਬਕਾ ਫ਼ੌਜ ਮੁਖੀ ਇਲਾਜ ਲਈ ਦੁਬਈ ਗਏ ਸਨ ਤੇ ਸੁਰੱਖਿਆ ਤੇ ਸਿਹਤ ਕਾਰਨਾਂ ਕਰ ਕੇ ਲੰਮੇ ਸਮੇਂ ਤੋਂ ਉੱਥੇ ਹੀ ਹਨ। ਸ਼ਨਿਚਰਵਾਰ ਰਾਤ ਹੰਗਾਮੀ ਹਾਲਤ ਵਿਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ।

Facebook Comment
Project by : XtremeStudioz